ਲੰਡਨ (ਵਿਸ਼ਵ ਵਾਰਤਾ ) ਜਿਨ੍ਹਾਂ ਕੋਲ ਕੁਝ ਵੀ ਨਹੀਂ ਹੈ ਉਨ੍ਹਾਂ ਨੂੰ ਮੈਂ ਸਿਰਫ ਖੁਸ਼ੀ ਦੇਣ ਦੀ ਕੋਸ਼ਿਸ਼ ਕੀਤੀ ਇਸ ਗੱਲ ਦਾ ਪ੍ਰਗਟਾਵਾ ਵਿਦੇਸ਼ਾਂ ਦੀ ਧਰਤੀ ਤੇ ਪੰਜਾਬੀ ਗਲਾਸਗੋ ਦੇ ਸਾਬਕਾ ਕੌਂਸਲਰ ਸੋਹਣ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ । ਕ੍ਰਿਸਮਿਸ ਦਾ ਤਿਉਹਾਰ ਨੇੜੇ ਆ ਰਿਹਾ ਹੈ ਦੇ ਮੱਦੇਨਜ਼ਰ ਇੱਕ ਗੋਰੇ ਪਰਿਵਾਰ ਵੱਲੋਂ ਗਲਾਸਗੋ ਦੇ ਸਾਬਕਾ ਕੌਾਸਲਰ ਸੋਹਨ ਸਿੰਘ ਰੰਧਾਵਾ ਨਾਲ ਸੰਪਰਕ ਕੀਤਾ ਗਿਆ ਕਿ ਉਹ ਇਸ ਵਾਰ ਕ੍ਰਿਸਮਿਸ ਦੇ ਮੌਕੇ ਬੇਘਰ ਲੋਕਾਂ ਲਈ ਭੋਜਨ ਦੀ ਦਾਅਵਤ ਕਰਨਾ ਚਾਹੁੰਦੇ ਹਨ ਤਾਂ ਰੰਧਾਵਾ ਨੇ ਉਨ੍ਹਾਂ ਦੀ ਪੇਸ਼ਕਸ਼ ਤੁਰੰਤ ਹੀ ਸਵੀਕਾਰ ਕਰਦਿਆਂ ਉਨ੍ਹਾਂ ਦੀ ਇਹ ਗੱਲ ਮੰਨ ਲਈ ਤੇ ਕਿਹਾ ਇਹ ਭਲੇ ਕੰਮ ਲਈ ਮੈਂ ਹਮੇਸ਼ਾ ਤਿਆਰ ਹਾਂ । ਰੰਧਾਵਾ ਨੇ ਕਿਹਾ ਕਿ ਵਾਕਿਆ ਹੀ ਇਹ ਦਿਨ ਇਨ੍ਹਾਂ ਦੋਨੋਂ ਜੋੜਿਆਂ ਨੇ ਖਾਸ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸਿਰਫ ਖੁੱਲ੍ਹੇ ਆਸਮਾਨ ਹੇਠ ਹੀ ਖਾ ਕੇ ਗੁਜ਼ਾਰਦੇ ਹਨ ਉਨ੍ਹਾਂ ਲਈ ਇਹ ਦਿਨ ਚੰਗਾ ਸਾਬਿਤ ਹੋਵੇਗਾ ।ਉਨ੍ਹਾਂ ਕਿਹਾ ਅਸੀਂ ਅੱਗੇ ਵੀ ਅਜਿਹੇ ਲੋਕਾਂ ਤੋਂ ਕਾਮਨਾ ਕਰਾਂਗੇ ਕਿ ਇਨ੍ਹਾਂ ਖੁੱਲ੍ਹੇ ਆਸਮਾਨ ਹੇਠ ਗੁਜ਼ਾਰਾ ਕਰਨ ਵਾਲੇ ਲੋਕਾਂ ਦਾ ਦਿਨ ਇਸੇ ਤਰ੍ਹਾਂ ਖਾਸ ਬਣਾਵੇ ।
Punjab: ਚਿਤਕਾਰਾ ਯੂਨੀਵਰਸਿਟੀ ਵਿੱਚ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ
Punjab: ਚਿਤਕਾਰਾ ਯੂਨੀਵਰਸਿਟੀ ਵਿੱਚ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ ਚੰਡੀਗੜ੍ਹ, 15 ਨਵੰਬਰ 2026 (ਵਿਸ਼ਵ ਵਾਰਤਾ): ਬਨੂੜ ਸਥਿਤ ਚਿਤਕਾਰਾ ਯੂਨੀਵਰਸਿਟੀ ਦੇ ਗਰਲਜ਼...





















