ਕਾਨਪੁਰ, 14 ਦਸੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਾਨਪੁਰ ਵਿਖੇ ਗੰਗਾ ਘਾਟ ਉਤੇ ਅਚਾਨਕ ਡਿੱਗ ਪਏ। ਇਸ ਦੌਰਾਨ ਉਹਨਾਂ ਨਾਲ ਚੱਲ ਰਹੇ ਅੰਗ ਰੱਖਿਅਕਾਂ ਨੂੰ ਉਹਨਾਂ ਤੁਰੰਤ ਸੰਭਾਲ ਲਿਆ। ਹਾਲਾਂਕਿ ਗਨੀਮਤ ਇਹ ਰਹੀ ਕਿ ਨਰਿੰਦਰ ਮੋਦੀ ਨੂੰ ਕਿਸੇ ਤਰਾਂ ਦੀ ਸੱਟ ਨਹੀਂ ਵੱਜੀ।
https://twitter.com/TheRoshanRai/status/1205801716291010560
ਦੱਸਣਯੋਗ ਹੈ ਕਿ ਉਹ ਇਥੇ ਗੰਗਾ ਦੀ ਸਫਾਈ ਦਾ ਨਿਰਖਣ ਕਰਨ ਗਏ ਸਨ ਤੇ ਉਹ ਨੰਗੇ ਪੈਰ ਪੌੜੀਆਂ ਚੜ ਰਹੇ ਸਨ, ਜਿਸ ਕਾਰਨ ਉਹਨਾਂ ਦਾ ਪੈਰ ਫਸਣ ਕਾਰਨ ਉਹ ਅਚਾਨਕ ਡਿੱਗ ਪਏ। ਇਸ ਸਬੰਧੀ ਇਕ ਵੀਡੀਓ ਵੀ ਸਾਹਮਣੇ ਆਈ ਹੈ।