ਕਿਤਾਬ ਮੇਜਰ ਟੌਮਜ਼ ਵਾਰ ਦੇ ਵੱਖ ਵੱਖ ਪੱਖਾਂ ਉਤੇ ਵੀ ਪਾਇਆ ਚਾਨਣਾ
ਚੰਡੀਗੜ•, 14 ਦਸੰਬਰ ਮਿਲਟਰੀ ਲਿਟਰੇਚਰ ਫੈਸਟੀਵਾਲ ਦੌਰਾਨ ਮੇਜਰ ਟੌਮਜ਼ ਵਾਰ ਕਿਤਾਬ ਲਿਖਣ ਵਾਲੀ ਲੇਖਿਕਾ ਵੀ ਵਾਕਰ ਨੇ ਆਪਣੀ ਕਿਤਾਬ ਦੇ ਵੱਖ-ਵੱਖ ਪੱਖਾਂ ਉਤੇ ਚਾਨਣਾ ਪਾਉਂਦਿਆਂ ਦਿਲਚਸਪ ਕਹਾਣੀ ਦੇ ਰੂਪ ਵਿੱਚ ਦੱਸਿਆ ਕਿ ਪਹਿਲੀ ਵਿਸ਼ਵ ਜੰਗ ਨੇ ਭਾਰਤੀ ਤੇ ਹੋਰਨਾਂ ਦੇਸ਼ਾਂ ਦੇ ਫੌਜੀਆਂ ਉੇਤੇ ਕੀ-ਕੀ ਪ੍ਰਭਾਵ ਪਾਏ। ਲੇਖਿਕਾ ਨੇ ਜੰਗ ਲੜਨ ਵਾਲੇ ਫੌਜੀਆਂ ਦੀ ਤਸਵੀਰਾਂ ਤੇ ਹੋਰ ਸਮੱਗਰੀ ਪ੍ਰੋਜੈਕਟਰ ਜ਼ਰੀਏ ਦਿਖਾਏ ਕੇ ਕਿਤਾਬ ਵਿੱਚ ਦਰਜ ਵੱਖ-ਵੱਖ ਅਧਿਆਇਆਂ ਬਾਰੇ ਜਾਣਕਾਰੀ ਦਿੱਤੀ।ਉਨ•ਾਂ ਨੇ ਆਪਣੇ ਦਾਦਾ ਜੀ ਦੀ ਛੋਟੀ ਡਾਇਰੀ ਅਤੇ ਐਨਕ ਵੀ ਦਿਖਾਈ। ਉਨ•ਾਂ ਨੇ ਜੰਗ ਨਾਲ ਸਬੰਧਤ ਵੱਖ ਵੱਖ ਪੀੜ•ੀਆਂ ਦੀਆਂ ਵੱਖ ਵੱਖ ਕਹਾਣੀਆਂ ਦੱਸੀਆਂ ਤੇ ਨਾਲ ਹੀ ਉਸ ਵੇਲੇ ਫੌਜੀਆਂ ਵੱਲੋਂ ਗਾਏ ਗਏ ਗੀਤ ਗਾ ਕੇ ਮੈਦਾਨੇ ਜੰਗ ਦੇ ਅਸਲ ਹਾਲਾਤ ਨੂੰ ਰੂਪਮਾਨ ਕੀਤਾ।
ਬਰਤਾਨੀਆ ਦੀ ਰਹਿਣ ਵਾਲੀ ਵੀ ਵਾਕਰ ਨੇ ਆਪਣੇ ਦਾਦਾ ਜੀ ਦੀਆਂ ਫੋਟੋਆਂ ਅਤੇ ਡਾਇਰੀ ਨੋਟਸ ਤੋਂ ਜਾਣਕਾਰੀ ਮਿਲਣ ਉਪਰੰਤ ਕਿਤਾਬ ਲਿਖੀ ਅਤੇ ਭਾਰਤ ਆਈ।ਉਨ•ਾਂ ਕਿਹਾ ਕਿ ਉਹ ਇਤਿਹਾਸਕਾਰ ਨਾ ਹੋ ਕੇ ਇਕ ਕਹਾਣੀਕਾਰ ਹਨ।ਉਨ•ਾਂ ਪ੍ਰੋਜੈਕਟਰ ਜ਼ਰੀਏ, ਉਨ•ਾਂ ਭਾਰਤੀ ਸਿੱਖ ਫੌਜੀਆਂ ਅਤੇ ਆਪਣੇ ਦਾਦਾ ਜੀ ਦੀਆਂ ਤਸਵੀਰਾਂ ਦਿਖਾਈ, ਜਿਨ•ਾਂ ਦੀਆਂ ਕਹਾਣੀਆਂ ਉਨ•ਾਂ ਨੇ ਕਿਤਾਬ ਵਿੱਚ ਸ਼ਾਮਲ ਕੀਤੀਆਂ ਹਨ।
ਉਨ•ਾਂ ਨੇ ਮੰਚ ਉਤੇ ਵੱਖ ਵੱਖ ਕਲਾ ਵੰਨਗੀਆਂ ਰਾਹੀਂ ਕਿਤਾਬ ਸਬੰਧੀ ਦ੍ਰਿਸ਼ਾ ਨੂੰ ਵੀ ਰੂਪਮਾਨ ਕੀਤਾ।ਉਨ•ਾਂ ਦੱਸਿਆ ਕਿ ਕਿਤਾਬ ਵਿਚਲੇ ਮੁੱਖ ਕਿਰਦਾਰ, ਜੋ ਕਿ ਲੇਖਿਕਾ ਦੇ ਦਾਦਾ ਜੀ ਹਨ, ਬੰਗਾਲ ਵਿੱਚ ਜਨਮੇ ਸਨ ਅਤੇ ਕਿਉਂ ਈਵ ਵਿਨੰਗਟਨ ਇਨਗਰਾਮ ਉਨ•ਾਂ ਨਾਲ ਵਿਆਹ ਲਈ ਰਾਜ਼ੀ ਹੋ ਗਈ ਸੀ, ਜਦਕਿ ਉਸ ਕੋਲ ਉਨ•ਾਂ ਨੂੰ ਨਾਂਹ ਕਾਰਨ ਦੇ ਬਹੁਤ ਸਾਰੇ ਕਾਰਨ ਮੌਜੂਦ ਸਨ।ਇਸ ਮੌਕੇ ਲੇਖਿਕਾ ਨੇ ਆਪਣੇ ਭਾਰਤ ਵਿਚਲੇ ਤਜਰਬੇ ਵੀ ਸਾਂਝੇ ਕੀਤੇ। ਸਰੋਤਿਆਂ ਅਤੇ ਪਾਠਕਾਂ ਵੱਲੋਂ ਲੇਖਿਕਾ ਵੀ ਵਾਕਰ ਅਤੇ ਉਨ•ਾਂ ਦੀ ਕਿਤਾਬ ਦੀ ਸ਼ਲਾਘਾ ਕੀਤੀ ਗਈ।
—————