ਲੋਕਾਈ ਦੇ ਰਾਹ ਦਸੇਰਾ, ਸਾਂਝੀਵਾਲਤਾ ਦੇ ਮੁੱਦਈ, ਬਰਾਬਰੀ ਦਾ ਸੰਦੇਸ਼ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ “ਬਾਬਾ ਨਾਨਕ ਤੇ ਅਸੀਂ”, ਇਪਟਾ ਦੇ ਕਾਰਕੁਨਾ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਦਸਾਉਂਦੀ ਗਾਇਕੀ ਤੇ ਕਵਿਤਾਵਾਂ ਅਤੇ ਮੰਚ-ਰੰਗਮੰਚ(ਅਮ੍ਰਿਤਸਰ) ਵੱਲੋਂ ਬਲਵੰਤ ਗਾਰਗੀ ਰਚਿਤ ਤੇ ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ਿਤ ਨਾਟਕ “ਗਗਨ ਮੇ ਥਾਲ” ਦੇ ਮੰਚਣ ਇਪਟਾ, ਪੰਜਾਬ ਵੱਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਤੇ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਡੇਸ਼ਨ ਦੇ ਸਹਿਯੋਗ ਨਾਲ 21 ਦਸੰਬਰ, 2019 (ਸ਼ਨੀਚਰਵਾਰ) ਨੂੰ ਪ੍ਰੀਤ ਨਗਰ (ਅਮ੍ਰਿਤਸਰ) ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਇਪਟਾ ਦੇ ਰਾਸ਼ਟਰੀ ਪ੍ਰਤੀਨਿਧ ਦੀ ਦੇਖ-ਰੇਖ ਹੇਠ ਇਪਟਾ, ਪੰਜਾਬ ਦਾ ਜਨਰਲ ਇਜਲਾਸ ਵੀ ਹੋਵੇਗਾ।ਜਿਸ ਵਿਚ ਇਪਟਾ ਦੀ ਤਿੰਨ ਸਾਲਾਂ ਲਈ ਚੋਣ ਤੋਂ ਇਲਾਵਾ ਇਪਟਾ ਦੀਆਂ ਬੀਤੇ ਦੀਆਂ ਅਤੇ ਭਵਿਖ ਦੀਆਂ ਗਤੀਵਿਧੀਆਂ ਬਾਰੇ ਵੀ ਚਰਚਾ ਕੀਤੀ ਜਾਵੇਗੀ।
ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ – SAD ਦੇ ਕੌਮੀ ਮੀਤ ਪ੍ਰਧਾਨ ਸੁਰਜੀਤ ਸਿੰਘ ਅਬਲੋਵਾਲ ਹੋਏ ‘ਆਪ’ ‘ਚ ਸ਼ਾਮਲ
ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ - SAD ਦੇ ਕੌਮੀ ਮੀਤ ਪ੍ਰਧਾਨ ਸੁਰਜੀਤ ਸਿੰਘ ਅਬਲੋਵਾਲ ਹੋਏ ‘ਆਪ’ 'ਚ ਸ਼ਾਮਲ ਜਸਪਾਲ ਕਲਿਆਣ...