ਅਲਬਰਟਾ, 14 ਦਸੰਬਰ – ਕੈਨੇਡਾ ਵਿਚ ਇੱਕ ਸੜਕ ਹਾਦਸੇ ਵਿਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਇਸ ਨੌਜਵਾਨ ਦੀ ਪਛਾਣ ਜਿਲਾ ਬਰਨਾਲਾ ਨਾਲ ਸਬੰਧਤ ਕਮਲ ਦੇ ਰੂਪ ਵਿਚ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਕਮਲ ਕੈਨੇਡਾ ਵਿਖੇ ਟਰੱਕ ਡਰਾਈਵਰੀ ਦਾ ਕੰਮ ਕਰਦਾ ਸੀ। ਇਸ ਦੌਰਾਨ ਇਸ ਦੇ ਟਰੱਕ ਦੀ ਕਿਸੇ ਹੋਰ ਵਾਹਨ ਨਾਲ ਟੱਕਰ ਹੋ ਗਈ, ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ।