ਰਾਜਧਾਨੀ ਸਮੇਤ ਸੈਂਕੜੇ ਰੇਲਵੇ ਸਟੇਸ਼ਨਾਂ ਦਾ ਬੁਰਾ ਹਾਲ

Advertisement

ਨਵੀਂ ਦਿੱਲੀ (ਵਿਸ਼ਵ ਵਾਰਤਾ) ਆਮ ਲੋਕਾਂ ਦੇ ਸਫ਼ਰ ਲਈ ਰੇਲਵੇ ਨੂੰ ਹਿੰਦੁਸਤਾਨ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ, ਪਰ ਇਸ ਦੇ ਸੁਵਿਧਾਵਾਂ ਦੇ ਦਾਅਵੇ ਉਸ ਵੇਲੇ ਝੂਠੇ ਸਾਬਿਤ ਹੋ ਗਏ ਜਦੋਂ ਰੇਲਵੇ ਦੇ ਉੱਚ ਅਧਿਕਾਰੀਆਂ ਨੇ ਕਈ ਸੂਬਿਆਂ ਵਿੱਚ ਅਚਾਨਕ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਕੀਤੀ । ਜਿਸ ਵਿੱਚ ਦਿੱਲੀ, ਪੰਜਾਬ ਜੈਪੁਰ, ਅੰਬਾਲਾ ਅਤੇ ਬੀਕਾਨੇਰ ਤੇ ਸੈਂਕੜੇ ਰੇਲਵੇ ਸਟੇਸ਼ਨ ਸ਼ਾਮਿਲ ਸਨ। ਜਿਸ ਤੋਂ ਬਾਅਦ ਰੇਲਵੇ ਸਟੇਸ਼ਨਾਂ ਦੀ ਖਸਤਾ ਹਾਲਤ ਪਾਈ ਗਈ ਜਦੋਂ ਰੇਲਵੇ ਸਟੇਸ਼ਨਾਂ ਦੀ ਉੱਚ ਅਧਿਕਾਰੀਆਂ ਨੇ ਚੈਕਿੰਗ ਕੀਤੀ ਤਾਂ ਉਨ੍ਹਾਂ ਪਖਾਨਿਆਂ ਦੀ ਸਥਿਤੀ , ਸ਼ੈੱਡ ਦੀ ਵਿਵਸਥਾ, ਟਿਕਟ ਖਿੜਕੀ, ਟਰੇਨਾਂ ਦੀ ਸਫ਼ਾਈ, ਪੱਖਿਆਂ ਦੀ ਵਿਵਸਥਾ ਤੇ ਵਿਅੰਗ ਦੇ  ਲਈ ਵੀਲ ਚੇਅਰ ਗੱਡੀਆਂ ਦੇ  ਵਿੱਚ ਖਾਣੇ ਦੀ ਸਥਿਤੀ ਚੰਗੀ ਨਹੀਂ ਪਾਈ ਗਈ। ਸਟੇਸ਼ਨਾਂ ਵਿੱਚ ਸੁਰੱਖਿਆ ਵਿਵਸਥਾ ਦਾ ਏਨਾ ਜ਼ਿਆਦਾ ਬੁਰਾ ਹਾਲ ਸੀ ਕਿ ਕੋਈ ਵੀ ਵੱਡੀ ਘਟਨਾ ਹੋ ਸਕਦੀ ਹੈ ਕਿਉਂਕਿ ਸੀ ਸੀਸੀਟੀਵੀ ਵੀ ਸਹੀ ਤਰੀਕੇ ਨਾਲ ਨਹੀਂ ਚੱਲਦੇ ਸਨ ਜਿਹੜੇ ਚੱਲਦੇ ਸਨ ਉਨ੍ਹਾਂ ਵਿੱਚ ਫੋਟੋ ਸਾਫ਼ ਨਹੀਂ ਆਉਂਦੀ ਸੀ ।