ਨਵੇਂ ਵਿਕਸਤ ਕੀਤੇ ਉਦਯੋਗਿਕ ਅਸਟੇਟ ਨਾਭਾ ਵਿੱਚ ਪਲਾਟਾਂ ਦੀ ਅਲਾਟਮੈਂਟ ਸੁਰੂ : ਸੁੰਦਰ ਸ਼ਾਮ ਅਰੋੜਾ

Advertisement

ਚੰਡੀਗੜ੍ਹ, 12 ਦਸੰਬਰ: ਪੰਜਾਬ ਸਰਕਾਰ ਨੇ ਨਾਭਾ ਸ਼ਹਿਰ ਵਿੱਚ ਨਵੇਂ ਵਿਕਸਤ ਉਦਯੋਗਿਕ ਅਸਟੇਟ ਵਿੱਚ ਪ੍ਰਮੁੱਖ ਸਨਅਤੀ ਪਲਾਟਾਂ ਦੀ ਅਲਾਟਮੈਂਟ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਇਸ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਕ੍ਰਿਸਚਨਡ ਇੰਡਸਟਰੀਅਲ ਫੋਕਲ ਪੁਆਇੰਟ (ਆਈ.ਐੱਫ.ਪੀ.), ਨਾਭਾ (ਨਵਾਂ), ਸਰਕਾਰ ਵੱਲੋਂ ਸਸਤੀ ਕੀਮਤ ‘ਤੇ ਉਦਯੋਗ ਨੂੰ ਆਧੁਨਿਕ ਬੁਨਿਆਦੀ ਢਾਂਚਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਦਾ ਨਤੀਜਾ ਹੈ। ਆਈ.ਐਫ.ਪੀ. ਨਾਭਾ (ਨਵਾਂ) ਮੁੱਖ ਤੌਰ ‘ਤੇ ਹਲਕੇ ਇੰਜੀਨੀਅਰਿੰਗ ਦੇ ਖੇਤਰ ਨੂੰ ਉਤਸ਼ਾਹ ਪ੍ਰਦਾਨ ਕਰੇਗਾ।

ਸ੍ਰੀ ਅਰੋੜਾ ਨੇ ਕਿਹਾ ਕਿ ਆਈ.ਐੱਫ.ਪੀ., ਨਾਭਾ (ਨਵਾਂ) ਰਣਨੀਤਕ ਤੌਰ ‘ਤੇ ਨਾਭਾ-ਭਵਾਨੀਗੜ ਸੜਕ ‘ਤੇ ਸਥਿਤ ਹੈ, ਜਿਸਦੀ ਸੰਪਰਕ ਸਹੂਲਤ ਸੂਬੇ ਦੇ ਸਾਰੇ ਹਿੱਸਿਆਂ ਨਾਲ ਹੈ ਅਤੇ ਇਹ 83.81 ਏਕੜ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਖੇਤਰੀ ਉਦਯੋਗਾਂ ਦੀ ਮੰਗ ਦਾ ਜਾਇਜ਼ਾ ਲੈਣ ਲਈ ਵਿਆਪਕ ਮਾਰਕੀਟ ਸਰਵੇਖਣ ਕਰਨ ਤੋਂ ਬਾਅਦ ਵੱਖ-ਵੱਖ ਆਕਾਰ ਦੇ ਪਲਾਟਾਂ ਦੀ ਯੋਜਨਾ ਬਣਾਈ ਗਈ ਹੈ। ਇਸ ਦੇ ਅਨੁਸਾਰ, ਨਵੀਂ ਉਦਯੋਗਿਕ ਜਾਇਦਾਦ ਛੋਟੇ, ਦਰਮਿਆਨੇ, ਵੱਡੇ ਅਤੇ ਮੈਗਾ ਉਦਯੋਗਾਂ ਨੂੰ ਵਿਆਪਕਤਾ ਦੇਣ ਲਈ ਪਲਾਟ ਦੇ ਆਕਾਰ ਦਾ ਇੱਕ ਯੋਗ ਮਿਸ਼ਰਣ ਪ੍ਰਦਾਨ ਕਰਦੀ ਹੈ। ਉਦਯੋਗਪਤੀਆਂ ਨੂੰ 5 ਏਕੜ ਅਤੇ ਇਸ ਤੋਂ ਵੱਧ, 1-4 ਏਕੜ, 2500 ਵਰਗ ਗਜ, 1000 ਵਰਗ ਗਜ ਅਤੇ 500 ਵਰਗ ਗਜ ਤੱਕ ਦੇ ਉਦਯੋਗਿਕ ਪਲਾਟ ਉਪਲੱਬਧ ਕਰਵਾਏ ਜਾਣਗੇ।

ਸ੍ਰੀਮਤੀ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ, ਉਦਯੋਗ ਅਤੇ ਵਣਜ ਵਿਭਾਗ ਨੇ ਦੱਸਿਆ ਕਿ ਸਵੈ-ਨਿਰਭਰ ਇੱਕੋ-ਸਿਸਟਮ ਨੂੰ ਵਿਕਸਤ ਕਰਨ ਲਈ, ਫੋਕਲ ਪੁਆਇੰਟਸ ਦੇ ਅੰਦਰ 2.50 ਏਕੜ ਅਤੇ 1.50 ਏਕੜ ਦੀਆਂ 2 ਵਪਾਰਕ ਥਾਵਾਂ ਰੱਖੀਆਂ ਗਈਆਂ ਹਨ। ਮਹੱਤਵਪੂਰਨ ਬੁਨਿਆਦੀ ਸਹੂਲਤਾਂ ਜਿਵੇਂ ਕਿ ਇਲੈਕਟ੍ਰੀਕਲ ਸਬ-ਸ਼ਟੇਸਨ, ਵਾਟਰ ਵਰਕਸ, ਡਿਸਪੋਜਲ ਵਰਕ, ਪਬਲਿਕ ਬਿਲਡਿੰਗਾਂ ਆਦਿ ਲਈ ਵੱਖਰੇ ਪਲਾਟ ਰੱਖੇ ਗਏ ਹਨ। ਗ੍ਰੀਨ ਬੈਲਟਸ ਅਤੇ ਖੁੱਲ੍ਹੇ ਖੇਤਰ ਮੁਹੱਈਆ ਕਰਵਾਉਣ ਲਈ ਵੀ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ।

ਸ੍ਰੀਮਤੀ ਮਹਾਜਨ ਨੇ ਅੱਗੇ ਕਿਹਾ ਕਿ ਸੜਕਾਂ, ਸਟਰੀਟ ਲਾਈਟ ਅਤੇ ਸੀਵਰੇਜ ਡਰੇਨੇਜ ਆਦਿ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕੇ ਹਨ। ਇਸ ਦੇ ਨਾਲ ਹੀ, ਉਦਯੋਗਿਕ ਫੋਕਲ ਪੁਆਇੰਟ, ਨਾਭਾ (ਨਵਾਂ) ਨੂੰ ਸਟੇਟ ਰਿਅਲ ਅਸਟੇਟ ਰੈਗੂਲੇਟਰੀ ਅਥਾਰਟੀ (ਆਰ.ਈ.ਆਰ.ਏ.) ਦੇ ਨਾਲ ਰਜਿਸਟ੍ਰੇਸਨ ਸਮੇਤ ਸਾਰੀਆਂ ਲੋੜੀਂਦੀਆਂ ਰੈਗੂਲੇਟਰੀ ਮਨਜੂਰੀਆਂ ਮਿਲੀਆਂ ਹਨ. ਉਦਯੋਗਿਕ ਪਲਾਟਾਂ ਦੀ ਅਲਾਟਮੈਂਟ ਲਈ ਰਿਜਰਵ ਕੀਮਤ 3800 ਰੁਪਏ ਪ੍ਰਤੀ ਵਰਗ ਗਜ ਨਿਰਧਾਰਤ ਕੀਤੀ ਗਈ ਹੈ।

ਉਨ੍ਹਾਂ ਅੱਗੇ ਕਿਹਾ ਕਿ ਉਦਯੋਗਿਕ ਫੋਕਲ ਪੁਆਇੰਟ, ਨਾਭਾ (ਨਵਾਂ) ਵਿਖੇ ਸਨਅਤੀ ਅਤੇ ਵਪਾਰਕ ਪਲਾਟਾਂ ਦੀ ਅਲਾਟਮੈਂਟ ਈ-ਨਿਲਾਮੀ ਦੇ ਜ਼ਰੀਏ ਕੀਤੀ ਜਾਏਗੀ। ਇਹ ਪ੍ਰਮੁੱਖ ਸਰਕਾਰੀ ਸਰੋਤਾਂ ਦੀ ਅਲਾਟਮੈਂਟ ਵਿੱਚ ਪੂਰੀ ਪਾਰਦਰਸ਼ਤਾ ਨੂੰ ਯਕੀਨੀ ਬਣਾਏਗਾ ਅਤੇ ਉਦਯੋਗਪਤੀਆਂ ਨੂੰ ਜ਼ਮੀਨ ਦੀ ਤੇਜੀ ਨਾਲ ਅਲਾਟਮੈਂਟ ਨੂੰ ਯਕੀਨੀ ਬਣਾਏਗਾ। ਸ੍ਰੀਮਤੀ ਮਹਾਜਨ ਨੇ ਇਹ ਵੀ ਦੱਸਿਆ ਕਿ ਦੇਸ਼-ਵਿਦੇਸ਼ ਤੋਂ ਸਨਅਤਕਾਰਾਂ ਨੇ ਫੋਕਲ ਪੁਆਇੰਟ, ਨਾਭਾ (ਨਵਾਂ) ਵਿੱਚ ਡੂੰਘੀ ਦਿਲਚਸਪੀ ਦਿਖਾਈ ਹੈ।