– ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਤਰਫੋਂ ਸਰਧਾਂਜਲੀ ਭੇਂਟ ਕੀਤੀ
– ਪੱਤਰਕਾਰੀ, ਸਾਹਿਤਕ, ਰਾਜਸੀ, ਸਮਾਜਿਕ, ਪ੍ਰਸਾਸ਼ਨਿਕ ਤੇ ਧਾਰਮਿਕ ਖੇਤਰ ਦੀਆਂ ਨਾਮਵਾਰ ਸਖਸ਼ੀਅਤਾਂ ਨਮ ਅੱਖਾਂ ਨਾਲ ਸਸਕਾਰ ਮੌਕੇ ਹੋਈਆਂ ਸ਼ਾਮਲ
ਐਸ ਏ ਐਸ ਨਗਰ (ਮੁਹਾਲੀ), 12 ਦਸੰਬਰ (ਡਾ. ਦੀਪਕ ਸਿੰਗਲਾ, ਵਿਸ਼ਵ ਵਾਰਤਾ)- ਉੱਘੇ ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ਜੋ ਬੁੱਧਵਾਰ ਦੀ ਸ਼ਾਮ ਅਕਾਲ ਚਲਾਣਾ ਕਰ ਗਏ ਸਨ, ਦੇ ਅੰਤਿਮ ਸੰਸਕਾਰ ਮੌਕੇ ਅੱਜ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਮੁਹਾਲੀ ਦੇ ਸੈਕਟਰ-57 ਸਮਸ਼ਾਨ ਘਾਟ ਵਿਖੇ ਸ. ਭੁੱਲਰ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪੁੱਤਰ ਸ ਰਮਣੀਕ ਸਿੰਘ ਤੇ ਸ ਚੇਤਨ ਪਾਲ ਸਿੰਘ ਨੇ ਅਗਨੀ ਦਿਖਾਈ।
ਸਿਹਤ ਤੇ ਪਰਿਵਾਰ ਭਲਾਈ ਸ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਰਫੋਂ ਸ਼ੰਗਾਰਾ ਸਿੰਘ ਭੁੱਲਰ ਦੀ ਮ੍ਰਿਤਕ ਦੇਹ ਉਤੇ ਰੀਥ ਰੱਖ ਕੇ ਸਰਧਾਂਜਲੀ ਭੇਂਟ ਕੀਤੀ। ਸ. ਸਿੱਧੂ ਨੇ ਸ. ਭੁੱਲਰ ਦੀ ਪਤਨੀ ਸ੍ਰੀਮਤੀ ਅਮਰਜੀਤ ਕੌਰ ਭੁੱਲਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਹ ਇਕੱਲੇ ਪਰਿਵਾਰ ਲਈ ਘਾਟਾ ਨਹੀਂ ਬਲਕਿ ਪੱਤਰਕਾਰੀ ਜਗਤ ਅਤੇ ਸਮੂਹ ਸਮਾਜ ਲਈ ਨਾ ਪੂਰਿਆ ਜਾਣਾ ਵਾਲਾ ਘਾਟਾ ਹੈ। ਸ ਭੁੱਲਰ (74 ਸਾਲ) ਜੋ ਇਸ ਵੇਲੇ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਸਨ, ਪੰਜਾਬੀ ਟ੍ਰਿਬਿਊਨ, ਪੰਜਾਬੀ ਜਾਗਰਣ ਤੇ ਦੇਸ਼ ਵਿਦੇਸ਼ ਟਾਈਮਜ਼ ਦੇ ਸਾਬਕਾ ਸੰਪਾਦਕ ਰਹੇ ਹਨ। ਉਹਨਾਂ ਨੇ ਕੁਝ ਸਮਾਂ ‘ਵਿਸ਼ਵ ਵਾਰਤਾ’ ਲਈ ਵੀ ਆਪਣੀਆਂ ਸੇਵਾਵਾਂ ਨਿਭਾਈਆਂ।
ਇਸ ਮੌਕੇ ਮੁੱਖ ਮੰਤਰੀ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਹਿਲ ਅਤੇ ਰਘਵੀਰ ਚੰਦ ਲੋਕ ਸੰਪਰਕ ਵਿਭਾਗ ਵੱਲੋਂ, ਪੰਜਾਬ ਦੇ ਡਿਪਟੀ ਡਾਇਰੈਕਟਰ (ਪ੍ਰੈਸ) ਡਾ ਅਜੀਤ ਕੰਵਲ ਸਿੰਘ ਹਮਦਰਦ ਵੱਲੋਂ ,ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਤਰਫੋਂ ਅਤੇ ਪੰਜਾਬ ਪਬਲਿਕ ਰਿਲੇਸਨਜ ਅਫਸਰਜ ਐਸੋਸੀਏਸ਼ਨ ਦੇ ਪ੍ਰਧਾਨ ਨਵਦੀਪ ਸਿੰਘ ਗਿੱਲ ਤੇ ਪੀ.ਆਰ.ਓ. ਨਰਿੰਦਰ ਪਾਲ ਸਿੰਘ ਜਗਦਿਓ ਨੇ ਡੀ.ਪੀ.ਆਰ.ਪੰਜਾਬ ਤਰਫੋਂ ਮ੍ਰਿਤਕ ਦੇਹ ਉਤੇ ਰੀਥ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਚੰਡੀਗੜ੍ਹ ਪ੍ਰੈਸ ਕਲੱਬ ਦੇ ਜਨਰਲ ਸਕੱਤਰ ਸੌਰਭ ਦੁੱਗਲ ਵੱਲੋਂ ਵੀ ਰੀਥ ਰੱਖੀ ਗਈ।
ਇਸ ਮੌਕੇ ਰਾਜ ਸਭਾ ਮੈਂਬਰ ਸ ਸੁਖਦੇਵ ਸਿੰਘ ਢੀਂਡਸਾ, ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾ, ਸਾਬਕਾ ਲੋਕ ਸਭਾ ਮੈਂਬਰ ਸ ਸਿਮਰਨਜੀਤ ਸਿੰਘ ਮਾਨ, ‘ਵਿਸ਼ਵ ਵਾਰਤਾ’ ਦੇ ਸੰਸਥਾਪਕ ਦਵਿੰਦਰਜੀਤ ਸਿੰਘ ਦਰਸ਼ੀ, ਰੋਜਾਨਾ ਅਜੀਤ ਦੇ ਪ੍ਰਬੰਧਕੀ ਸੰਪਾਦਕ ਡਾ ਬਰਜਿੰਦਰ ਸਿੰਘ ਹਮਦਰਦ, ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਡਾ ਸਵਰਾਜਬੀਰ, ਰੋਜ਼ਾਨਾ ਸਪੋਕਸਮੈਨ ਦੇ ਐਮ ਡੀ ਸ੍ਰੀਮਤੀ ਜਗਜੀਤ ਕੌਰ, ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਸ ਗੁਲਜ਼ਾਰ ਸਿੰਘ ਸੰਧੂ, ਸਿੱਧੂ ਦਮਦਮੀ ਤੇ ਸ ਸੁਰਿੰਦਰ ਸਿੰਘ ਤੇਜ, ਪੰਜਾਬੀ ਟ੍ਰਿਬਿਊਨ ਦੇ ਸਮਾਚਾਰ ਸੰਪਾਦਕ ਸ੍ਰੀਮਤੀ ਅਰਵਿੰਦਰ ਕੌਰ ਜੌਹਲ, ਲੇਖਕ ਅਤੇ ਸਾਬਕਾ ਆਈ.ਏ.ਐਸ. ਅਧਿਕਾਰੀ ਜੀ.ਕੇ.ਸਿੰਘ, ਉਘੇ ਨਾਟਕਕਾਰ ਡਾ ਆਤਮਜੀਤ, ਪ੍ਰਸਿੱਧ ਸਾਹਿਤਕਾਰ ਸ ਮਨਮੋਹਨ ਸਿੰਘ ਦਾਊਂ, ਕਾਮੇਡੀ ਕਲਾਕਾਰ ਬਾਲ ਮੁਕੰਮਦ ਸ਼ਰਮਾ, ਜੀ.ਐੱਸ ਰਿਆੜ, ਗੁਰਸ਼ਿੰਦਰ ਸਿੰਘ ,ਪ੍ਰਿਤਪਾਲ ਸਿੰਘ ਡਾਲੀ (ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ), ਜੋਗਿੰਦਰ ਮਾਨ (ਪੰਜਾਬੀ ਟ੍ਰਿਬਿਊਨ), ਦਵਿੰਦਰ ਸਿੰਘ ਕੋਹਲੀ, ਪ੍ਰੋ. ਦਵਿੰਦਰ ਸਿੰਘ, ਡਾ. ਆਰ.ਡੀ ਕੇੈਲੇ, ਜੋਗੇਸ਼ ਗੁਪਤਾ, ਮਹਿੰਦਰ ਮੋਹਨ ਸਿੰਘ (ਡਿਪਟੀ ਸੈਕਟਰੀ ਬਿਜਲੀ ਬੋਰਡ), ਜਗਤਾਰ ਭੁੱਲਰ ਸੀਨੀਅਰ ਪੱਤਰਕਾਰ, ਮੋਹਿੰਦਰ ਕੁਮਾਰ (ਸੀਜੀਐੱਮ) ਦੈਨਿਕ ਜਾਗਰਣ , ਹਰਕੰਵਲਜੀਤ ਸਿੰਘ , ਜੈ ਸਿੰਘ ਛਿੱਬਰ, ਤਰਲੋਚਨ ਸਿੰਘ, ਸੁਰਿੰਦਰ ਸਿੰਘ ਗਰੋਆ, ਹਮੀਰ ਸਿੰਘ, ਸਰਬਜੀਤ ਪੰਧੇਰ, ਨਲਿਨ ਆਚਾਰੀਆ , ਨਿਰਮਲ ਮਾਨਸ਼ਾਹੀਆ , ਜਸਪਾਲ ਸਿੰਘ ਢਿੱਲੋਂ , ਲੋਕ ਸੰਪਰਕ ਵਿਭਾਗ ਦੇ ਸਾਬਕਾ ਜੁਆਇੰਟ ਡਾਇਰੈਕਟਰ ਸ. ਵਰਿਆਮ ਸਿੰਘ ਢੋਟੀਆ, ਫਿਲਮ ਪ੍ਰੋਡਿਊਸਰ ਦਰਸ਼ਨ ਔਲਖ ਸਣੇ ਪੱਤਰਕਾਰੀ, ਸਾਹਿਤਕ, ਰਾਜਸੀ, ਸਮਾਜਿਕ ਤੇ ਧਾਰਮਿਕ ਖੇਤਰ ਦੀਆਂ ਉੱਘੀਆਂ ਸਖਸ਼ੀਅਤਾਂ ਹਾਜ਼ਰ ਸਨ।