ਮਹਾਰਾਸ਼ਟਰ ਵਿਚ ਭਾਰਤੀ ਪੁਲਿਸ ਸੇਵਾ ਦੇ ਇੱਕ ਸੀਨੀਅਰ ਅਫ਼ਸਰ ਅਬਦੁਰ ਰਹਿਮਾਨ ਨੇ ਭਾਰਤੀ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਆਪਣਾ ਵਿਰੋਧ ਪ੍ਰਗਟਾਉਂਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਬਦੁਰ ਰਹਿਮਾਨ ਮੁੰਬਈ ਵਿਚ ਮਹਾਰਾਸ਼ਟਰ ਸੂਬਾਈ ਮਨੁੱਖੀ ਅਧਿਕਾਰ ਕਮਿਸ਼ਨ ਵਿਚ ਪੁਲਿਸ ਕਮਿਸ਼ਨਰ ਪੱਧਰ ਦੇ ਅਫ਼ਸਰ ਸਨ। ਉਨ੍ਹਾਂ ਟਵੀਟ ਕਰਕੇ ਆਪਣੇ ਅਸਤੀਫ਼ੇ ਦੀ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਸੰਵਿਧਾਨ ਦੇ ਮੂਲ ਢਾਂਚੇ ਦੇ ਖ਼ਿਲਾਫ਼ ਹੈ।