ਕੈਨੇਡਾ ਵਿਚ ਇੱਕ ਹੋਰ ਪੰਜਾਬੀ ਲੜਕੀ ਦਾ ਕਤਲ

Advertisement

ਬਰੈਂਪਟਨ, 11 ਦਸੰਬਰ – ਕੈਨੇਡਾ ਵਿਚ ਪਿਛਲੇ ਮਹੀਨੇ ਜਲੰਧਰ ਦੀ ਪ੍ਰਭਲੀਨ ਨੂੰ ਕਤਲ ਕਰ ਦਿੱਤਾ ਗਿਆ ਸੀ, ਉਥੇ ਹੁਣ ਇੱਕ ਹੋਰ ਪੰਜਾਬੀ ਲੜਕੀ ਸ਼ਰਨਜੀਤ ਕੌਰ ਨੂੰ ਕੈਨੇਡਾ ਦੇ ਬਰੈਂਪਟਨ ਵਿਖੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਥੋਂ ਦੀ ਪੁਲਿਸ ਦੀ ਕਹਿਣਾ ਹੈ ਕਿ ਇੱਕ ਵਿਅਕਤੀ ਵਲੋਂ ਸ਼ਰਨਜੀਤ ਕੌਰ ਦਾ ਕਤਲ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਔਰਤ ਦੇ ਸੋਮਵਾਰ ਨੂੰ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ ਗਈ ਸੀ।

ਪੁਲਿਸ ਦਾ ਕਹਿਣਾ ਹੈ ਕਿ ਸ਼ਰਨਜੀਤ ਕੌਰ (27) ਦੀ ਲਾਸ਼ ਨੂੰ ਕਾਰ ਵਿਚੋਂ ਬਰਾਮਦ ਕੀਤਾ ਗਿਆ ਤੇ ਉਸ ਦੇ ਨਾਲ ਹੀ ਨਵਦੀਪ ਸਿੰਘ (35) ਦੀ ਲਾਸ਼ ਮਿਲੀ। ਪੁਲਿਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਨਵਦੀਪ ਵਲੋਂ ਹੀ ਸ਼ਰਨਜੀਤ ਨੂੰ ਕਤਲ ਕੀਤਾ ਹੈ ਤੇ ਬਾਅਦ ਵਿਚ ਆਪ ਖੁਦਕੁਸ਼ੀ ਕਰ ਲਈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।