ਕਪਾਹ ਨਿਗਮ ਨੇ 7.50 ਲੱਖ ਗੰਢਾਂ ਕਪਾਹ ਐੱਮ.ਐੱਸ.ਪੀ ਉਤੇ ਖਰੀਦੀਆਂ

Advertisement

ਜੈਤੋ, 5 ਦਸੰਬਰ (ਰਘੁਨੰਦਨ ਪਰਾਸ਼ਰ) – ਕੱਪੜਾ ਮੰਤਰਾਲੇ ਦੇ ਉਪਕ੍ਰਮ ਭਾਰਤੀ ਕਪਾਹ ਨਿਗਮ ਲਿਮ. (ਸੀਸੀਆਈ) ਨੇ ਚਾਲੂ ਕਪਾਹ ਸੀਜਨ ਸਾਲ 2019-20 ਦੌਰਾਨ 3 ਦਸੰਬਰ ਤੱਕ 7,50,200 ਗੰਢਾਂ ਐਮਐਸਪੀ ਉਤੇ ਖਰਦੀਆਂ ਹਨ, ਜਿਹਨਾੰ ਵਿਚ ਉੱਤਰੀ ਜੋਨ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ 1,21,300 ਗੰਢਾਂ, ਗੁਜਰਾਤ 37000 ਗੰਢਾਂ, ਮਹਾਰਾਸ਼ਟਰ 74400 ਗੰਢਾਂ, ਮੱਧ ਪ੍ਰਦੇਸ਼ 21000 ਗੰਢਾਂ, ਤੇਲੰਗਾਨਾ ਵਿਚ 465000 ਗੰਢਾੰ ਆਂਧਰਾ ਪ੍ਰਦੇਸ਼ 9500 ਗੰਢਾਂ ਤੇ ਕਰਨਾਟਕ 22000 ਗੰਢਾਂ (ਨਰਮਾ) ਐਮਐਸਪੀ ਉਤੇ ਖਰੀਦਿਆ ਹੈ।

ਸੂਤਰਾਂ ਅਨੁਸਾਰ ਕੇਂਦਰ ਸਰਕਾਰ ਨੇ ਕਪਾਹ ਸੀਜਨ 2019-20 ਲਈ ਕਿਸਾਨਾਂ ਦੇ ਵਾਈਟ ਗੋਲਡ ਦਾ ਐਮਐਸਪੀ ਮੀਡੀਅਮ ਸਟੈਪਲ ਕਪਾਹ ਦਾ 5255 ਰੁ. ਤੇ ਲੰਬਾ ਸਟੈਪਲ ਸਪਾਹ 5550 ਰੁ. ਪ੍ਰਤੀ ਕੁਇੰਟਲ ਭਾਵ ਰੱਖਦਾ ਹੈ। ਇਹ ਕੀਮਤ ਪਿਛਲੇ ਸਾਲ ਤੋਂ 100-110 ਰੁ. ਪ੍ਰਤੀ ਕੁਇੰਟਲ ਵੱਧ ਰੱਖਿਆ ਹੈ। ਸੂਤਰਾਂ ਅਨੁਸਾਰ ਕਪਾਹ ਵਿਚ ਨਮੀ ਦਾ ਪੱਧਰ ਘੱਟ ਹੋ ਗਿਆ ਹੈ, ਜਿਸ ਨਾਲ ਨਿਗਮ ਨੇ ਆਪਣੀ ਕਪਾਹ ਖਰੀਦ ਵਿਚ ਤੇਜੀ ਕਰ ਦਿੱਤੀ ਹੈ। ਪਿਛਲੇ ਸਾਲ ਸੀਸੀਆਈ ਨੇ ਐਮਐਸਜੀ ਤਹਿਤ 10.70 ਲੱਖ ਗੰਢਾਂ ਕਿਸਾਨਾਂ ਦੀ ਵਾਈਟ ਗੋਲਡ ਖਰੀਦਿਆ ਸੀ। ਇਸ ਵਾਰੀ ਸੀਸੀਆਈ ਨੇ ਚਾਲੂ ਸੀਜਨ ਵਿਚ 1 ਕਰੋੜ ਗੰਢਾਂ ਵਾਈਟ ਗੋਲਡ ਖਰੀਦਣ ਦਾ ਐਲਾਨ ਕੀਤਾ ਹੈ।