ਚੰਡੀਗੜ, 30 ਨਵੰਬਰ – ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਾਂਗਰਸ ਦੇ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਹੀ ਨਰਾਜ ਚਲਦੇ ਆ ਰਹੇ ਵਿਧਾਇਕਾਂ ਨੂੰ ਪੰਜਾਬ ਵਿਚ ਨਵੇ ਸਿਰਿਓ ਰਲ ਮਿਲ ਕੇ ਸਰਕਾਰ ਬਨਾਉਣ ਦਾ ਖੁਲਾ ਸੱਦਾ ਦਿਤਾ ਹੈ। ਉਨਾ ਨੇ ਕਿਹਾ ਹੈ ਕਿ ਕਾਂਗਰਸ ਦ ੇ ਵਿਧਾਇਕ ਮਦਨ ਲਾਲ ਜਲਾਲਪੁਰ, ਹਰਦਿਆਲ ਸਿੰਘ ਕੰਬੋਜ, ਰਜਿੰਦਰ ਸਿੰਘ ਅਤੇ ਨਿਰਮਲ ਸਿੰਘ ਸ਼ੁਤਰਾਣਾ ਮਾਫਿਆ ਅਤੇ ਭ੍ਰਿਸ਼ਟਾਚਾਰ ਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਰੁਖੀ ਤੋਂ ਨਾਰਾਜ ਚਲਦੇ ਆ ਰਹੇ ਹਨ ਅਤੇ ਉਨਾਂ ਦੀ ਇਹ ਗੱਲ ਜਗ ਜਾਹਰ ਹੋਣ ਤੋਂ ਬਾਅਦ ਕਾਂਗਰਸ ਦ ੇ ੪੦ ਵਿਧਾਇਕਾਂ ਅਤੇ ਮੰਤਰੀਆਂ ਨੇ ਉਨਾਂ ਨਾਲ ਸੰਪਰਕ ਕੀਤਾ ਅਤੇ ਉਨਾ ਦੇ ਸਟੈਂਡ ਨੂੰ ਸਹੀ ਠਹਿਰਾਇਆ ਹੈ ਕਿ ਪੰਜਾਬ ਵਿਚ ਅ ੱਜ ਮਾਫੀਆ ਦਾ ਰਾਜ ਸਿਰ ਚੜ ਕੇ ਬੋਲ ਰਿਹਾ ਹੈ ਉਨਾ ਕਿਹਾ ਕਿ ਇਨਾਂ ਚਾਰ ਵਿਧਾਇਕਾਂ ਰਾਂਹੀ ਉਹ ਸੱਦਾ ਦੇ ਰਹੇ ਹਨ ਕਿ ਆਉ ਆਮ ਆਦਮੀ ਪਾਰਟੀ ਨਾਲ ਹੱਥ ਮਿਲਾ ਕੇ ਪੰਜਾਬ ਵਿਚ ਨਵੀ ਸਰਕਾਰ ਗਠਿਤ ਕਰਈਏ ,ਉਨਾ ਨੇ ਇਹ ਵੀ ਕਿਹਾ ਕਿ ੧੯ ਵਿਧਾਇਕ ਆਪ ਪਾਰਟੀ ਦੇ ਅਤੇ ਇਨਾਂ ੪੦ ਵਿਧਾਇਕਾਂ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਨੂੰ ਬੜੇ ਲੰਬੇ ਸਮੇ ਤੋਂ ਦਰ ਕਿਨਾਰ ਕੀਤਾ ਹੋਇਆ ਹੈ ਇਸ ਤਰਾਂ ੫੯-੬੦ ਵਿਧਾਇਕਾਂ ਦੀ ਸੰਖਿਆ ਹੋ ਜਾਵ ੇਗੀ ਤੇ ਨਵੇ ਸਿਰਿਓ ਪੰਜਾਬ ਵਿਚ ਸਰਕਾਰ ਬਣਾ ਕੇ ਅਤੇ ਪੰਜਾਬ ਵਿਚ ਮੁੜ ਕਾਂਗਰਸ, ਅਕਾਲੀਦਲ ਮਾਫਿਆ ਅਤੇ ਭ੍ਰਿਸ਼ਟਾਚਾਰ ਰਹਿਤ ਸਰਕਾਰ ਬਣਾ ਕੇ ਜਿਸ ਤਰਾਂ ਦਿੱਲੀ ਨੂੰ ਅਰਵਿੰਦ ਕੇਜਰੀਵਾਲ ਅਤੇ ਮੁਨੀਸ਼ ਸਸੋਦਿਆ ਨੇ ਵਿਕਾਸ ਦੇ ਰਾਹ ਤੇ ਪਾਇਆ ਇਸ ਤਰਾਂ ਪੰਜਾਬ ਨੂੰ ਮੁੜ ਵਿਕਾਸ ਦੇ ਰਾਹ ਤੇ ਪਾਈਏ। ਉਨਾ ਕਿਹਾ ਕਿ ਪੰਜਾਬ ਨੂੰ ਸੋਹਣਾ ਵਿਕਸਤ ਪੰਜਾਬ ਬਣਾਈਏ ਅਤੇ ਇਸ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਈe
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਚੰਡੀਗੜ੍ਹ, 25 ਅਪ੍ਰੈਲ, 2024 (ਵਿਸ਼ਵ...