ਇੰਦੌਰ ਟੈਸਟ ਵਿਚ ਭਾਰਤ ਦੀ ਬੰਗਲਾਦੇਸ਼ ‘ਤੇ ਵੱਡੀ ਜਿੱਤ

87
Advertisement

ਇੰਦੌਰ ਟੈਸਟ ਵਿਚ ਭਾਰਤ ਨੇ ਬੰਗਲਾਦੇਸ਼ ਨੂੰ ਇੱਕ ਪਾਰੀ ਅਤੇ 130 ਦੌੜਾਂ ਨਾਲ ਹਰਾ ਦਿੱਤਾ ਹੈ।

ਬੰਗਲਾਦੇਸ਼ ਦੀ ਦੂਸਰੀ ਪਾਰੀ 213 ਦੌੜਾਂ ਉਤੇ ਹੀ ਸਿਮਟ ਗਈ। ਭਾਰਤ ਵਲੋਂ ਦੂਸਰੀ ਪਾਰੀ ਵਿਚ ਸ਼ਮੀ ਨੇ 3, ਇਸ਼ਾਂਤ, ਯਾਦਵ ਤੇ ਅਸ਼ਵਿਨ ਨੇ 2-2 ਵਿਕਟੀਆੰ ਲਈਆਂ।

ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਪਹਿਲੀ ਪਾਰੀ ਵਿਚ 150 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਭਾਰਤ ਨੇ 6 ਵਿਕਟਾਂ ਉਤੇ 493 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ। ਭਾਰਤ ਨੇ ਇਹ ਮੈਚ ਤੀਸਰੇ ਦਿਨ ਹੀ ਆਪਣੇ ਨਾਮ ਕਰ ਲਿਆ।