ਨਵੀਂ ਦਿੱਲੀ, 29 ਅਕਤੂਬਰ – ਭਾਰਤ ਤੇ ਬੰਗਲਾਦੇਸ਼ ਵਿਚਾਲੇ ਡੇਅ-ਨਾਈਟ ਟੈਸਟ ਮੈਚ ਖੇਡਿਆ ਜਾਵੇਗਾ। ਇਹ ਮੈਚ 22 ਨਵੰਬਰ ਨੂੰ ਕੋਲਕਾਤਾ ਦੇ ਈਡਨ ਗਾਰਡਨ ਵਿਖੇ ਹੋਵੇਗਾ।
ਇਸ ਤੋਂ ਪਹਿਲਾਂ ਲੜੀ ਦਾ ਪਹਿਲਾ ਮੈਚ 14 ਨਵਬੰਰ ਨੂੰ ਇੰਦੌਰ ਵਿਖੇ ਹੋਵੇਗਾ।
ਟੈਸਟ ਲੜੀ ਤੋਂ ਪਹਿਲਾਂ ਦੋਨਾਂ ਟੀਮਾਂ ਵਿਚਕਾਰ 3 ਟੀ-20 ਮੈਚਾਂ ਦੀ ਲੜੀ ਖੇਡੀ ਜਾਵੇਗੀ।