ਇੰਗਲੈਂਡ ਨੂੰ ਵਿਸ਼ਵ ਕੱਪ ਜਿਤਾਉਣ ਵਾਲੇ ਸੁਪਰ ਓਵਰ ਰੂਲ ਨੂੰ ਆਈ.ਸੀ.ਸੀ ਨੇ ਕੀਤਾ ਖਤਮ

98
Advertisement

ਨਵੀਂ ਦਿੱਲੀ, 15 ਅਕਤੂਬਰ – ਇੰਗਲੈਂਡ ਦੀ ਕ੍ਰਿਕਟ ਟੀਮ ਨੂੰ ਵਿਸ਼ਵ ਕੱਪ 2019 ਜਿਤਾਉਣ ਵਾਲੇ ਸੁਪਰ ਓਵਰ ਰੂਲ ਨੂੰ ਆਈ.ਸੀ.ਸੀ ਨੇ ਖਤਮ ਕਰ ਦਿੱਤਾ ਹੈ।

ਦੱਸਣਯੋਗ ਹੈ ਕਿ ਮੈਚ ਦਾ ਸਕੋਰ ਬਰਾਬਰ ਰਹਿਣ ਉਤੇ ਸੁਪਰ ਓਵਰ ਖੇਡਿਆ ਜਾਂਦਾ ਹੈ। ਪਰ ਜੇਕਰ ਉਸ ਵਿਚ ਵੀ ਸਕੋਰ ਬਰਾਬਰ ਰਹੇ ਤਾਂ ਜਿਹੜੀ ਟੀਮ ਨੇ ਉਸ ਮੈਚ ਵਿਚ ਸਭ ਤੋਂ ਵੱਧ ਚੌਕੇ ਲਾਏ ਹੋਣ, ਉਸ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਸੀ। ਇੰਗਲੈਂਡ ਨਾਲ ਵੀ ਇਸ ਤਰਾਂ ਹੀ ਹੋਇਆ, ਜਦੋਂ ਵਿਸ਼ਵ ਕੱਪ ਦੇ ਫਾਈਨਲ ਵਿਚ ਸਕੋਰ ਬਰਾਬਰ ਹੋਣ ਤੇ ਦੋਨਾਂ ਟੀਮਾਂ ਵਿਚਕਾਰ ਸੁਪਰ ਓਵਰ ਹੋਇਆ। ਪਰ ਸੁਪਰ ਓਵਰ ਵਿਚ ਵੀ ਦੋਨਾਂ ਟੀਮਾਂ ਦਾ ਸਕੋਰ ਬਰਾਬਰ ਹੋ ਗਿਆ, ਇਸ ਤੇ ਇੰਗਲੈਂਡ ਨੂੰ ਇਸ ਕਰਕੇ ਜੇਤੂ ਕਰਾਰ ਦਿੱਤਾ ਗਿਆ, ਕਿਉਂਕਿ ਉਸ ਨੇ ਮੈਚ ਵਿਚ ਵੱਧ ਚੌਕੇ ਲਾਏ ਸਨ।

ਇਸ ਰੂਲ ਦਾ ਕ੍ਰਿਕਟ ਪ੍ਰਸ਼ੰਸਕਾਂ ਵਲੋਂ ਭਾਰੀ ਵਿਰੋਧ ਕੀਤਾ ਗਿਆ ਸੀ, ਜਿਸ ਨੂੰ ਹੁਣ ਖਤਮ ਕਰ ਦਿਤਾ ਗਿਆ ਹੈ।