ਸਾਬਕਾ ਮੰਤਰੀ ਦੇ ਫਾਰਮ ਹਾਊਸ ‘ਚ ਚੌਕੀਦਾਰ ਦਾ ਕਤਲ

134
Advertisement

ਪਠਾਨਕੋਟ, 11 ਅਕਤੂਬਰ
ਪਠਾਨਕੋਟ ਦੇ ਪਿੰਡ ਕੋਟਲੀ ਵਿੱਚ ਸਾਬਕਾ ਮੰਤਰੀ ਰਮਨ ਭੱਲਾ ਦੇ ਫਾਰਮ ਹਾਊਸ ਵਿੱਚ ਅਣਪਛਾਤੇ ਵਿਅਕਤੀਆਂ ਨੇ ਚੌਕੀਦਾਰ ਦਾ ਤੇਜ਼ਧਾਰ ਹਥਿਆਰ ਨਾਲ ਕੱਤਲ ਕਰ ਦਿੱਤਾ। ਮ੍ਰਿਤਕ ਵਰਿਆਮ ਸਿੰਘ (70) ਨੌਸ਼ਹਿਰਾ ਖੁਰਦ ਪਿੰਡ ਦਾ ਵਸਨੀਕ ਹੈ ਅਤੇ ਪਿਛਲੇ 12 ਸਾਲਾਂ ਤੋਂ ਸਾਬਕਾ ਮੰਤਰੀ ਦੇ ਫਾਰਮ ਹਾਊਸ ਵਿੱਚ ਚੌਕੀਦਾਰ ਵਜੋਂ ਕੰਮ ਕਰਦਾ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਲੋਕਾਂ ਨੇ ਦੱਸਿਆ ਕਿ ਅੱਜ ਸੈਰ ਕਰਨ ਜਾ ਰਹੇ ਨੌਜਵਾਨਾਂ ਨੇ ਜਦੋਂ ਫਾਰਮ ਹਾਊਸ ਦੇ ਨੇੜੇ ਇਕ ਵਿਅਕਤੀ ਦੀ ਮ੍ਰਿਤਕ ਦੇਹ ਵੇਖੀ ਤਾਂ ਇਸ ਦੀ ਜਾਣਕਾਰੀ ਸਾਬਕਾ ਮੰਤਰੀ ਦੇ ਰਿਸ਼ਤੇਦਾਰਾਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਚੌਕੀਦਾਰ ਦੀ ਪਛਾਣ ਕੀਤੀ ਜਾ ਸਕੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਕਾਤਲਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ। ਕਾਤਲਾਂ ਦੇ ਉਸਦੇ ਚੇਹਰੇ ਤੇ ਕਈ ਵਾਰ ਕੀਤੇ ਹਨ ਜਿਨ ਨਾਲ ਉਸਦੇ ਸ਼ਨਾਖਤ ਨਾ ਹੋ ਸਕੇ। ਮ੍ਰਿਤਕ ਵਰਿਆਮ ਸਿੰਘ ਪਿਛਲੇ 12 ਸਾਲਾਂ ਤੋਂ ਸਾਬਕਾ ਮੰਤਰੀ ਦਾ ਚੌਕੀਦਾਰ ਸੀ ਅਤੇ ਉਸ ਦੇ ਤਿੰਨ ਬੱਚੇ ਹਨ। ਪੁਲਿਸ ਕਾਤਲਾਂ ਤਕ ਪੂਜਣ ਲਈ ਕਈ ਤਰ੍ਹਾਂ ਦੇ ਨਾਲ ਜਾਂਚ ਕਰ ਰਹੀ ਹੈ। ਮਾਮਲੇ ਵਿਚ ਲੁਟੇਰਾ ਗਿਰੋਹ ਦਾ ਵੀ ਹੱਥ ਹੋਣ ਦੀ ਵੀ ਸ਼ੰਕਾ ਜਾਹਰ ਕੀਤੀ ਜਾ ਰਹੀ ਹੈ।