ਪੁਣੇ ਟੈਸਟ : ਪਹਿਲੇ ਦਿਨ ਭਾਰਤ ਨੇ ਬਣਾਇਆ ਵਿਸ਼ਾਲ ਸਕੋਰ

Advertisement

ਪੁਣੇ ਟੈਸਟ ਦੇ ਪਹਿਲੇ ਦਿਨ ਭਾਰਤ ਨੇ ਦੱਖਣੀ ਅਫਰੀਕਾ ਵਿਰੁੱਧ 273/3 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਦਿੱਤਾ ਹੈ। ਦਿਨ ਦੀ ਖੇਡ ਖਤਮ ਹੋਣ ਤਕ ਕੋਹਲੀ 63 ਅਤੇ ਰਹਾਨੇ 18 ਦੌੜਾਂ ਉਤੇ ਨਾਬਾਦ ਸੀ।

ਇਸ ਤੋਂ ਪਹਿਲਾਂ ਭਾਰਤ ਦੇ ਸਲਾਮੀ ਬੱਲੇਬਾਜ ਮਯੰਕ ਅੱਗਰਵਾਲ ਨੇ ਸ਼ਾਨਦਾਰ ਸੈਂਕੜਾ ਜੜਿਆ। ਇਸ ਤੋਂ ਪਹਿਲਾਂ ਪਿਛਲੇ ਮੈਚ ਵਿਚ ਵੀ ਅਗਰਵਾਲ ਨੇ ਦੋਹਰਾ ਸੈਂਕੜਾ ਜੜਿਆ ਸੀ। ਜਦਕਿ ਰੋਹਿਤ ਸ਼ਰਮਾ ਨੇ 14 ਤੇ ਪੁਜਾਰਾ ਨੇ 58 ਦੌੜਾਂ ਦੀ ਪਾਰੀ ਖੇਡੀ।