ਕੈਨੇਡਾ ਵਿਚ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕ ਲੜਕੀ ਸਮੇਤ ਦੋ ਨੌਜਵਾਨ ਪੰਜਾਬੀ ਲੜਕਿਆਂ ਦੀ ਮੌਤ

Advertisement

ਟੋਰਾਂਟੋ, 5 ਅਕਤੂਬਰ – ਪੜ੍ਹਾਈ ਲਈ ਕੈਨੇਡਾ ਗਏ 3 ਨੌਜਵਾਨਾਂ ਨਾਲ ਅਜਿਹਾ ਹਾਦਸਾ ਵਾਪਰਿਆ ਕਿ ਉਹਨਾਂ ਦੇ ਪਰਿਵਾਰਾਂ ਉਤੇ ਦੁੱਖਾਂ ਦੇ ਪਹਾੜ ਟੁੱਟ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਤੇ ਤਨਵੀਰ ਸਿੰਘ ਜਿਹਨਾਂ ਦੀ ਉਮਰ ਲਗਪਗ 20 ਸਾਲ ਦੇ ਕਰੀਬ ਹੈ, ਸੜਕ ਹਾਦਸੇ ਵਿਚ ਮਾਰੇ ਗਏ। ਦੋਵੇਂ ਜਲੰਧਰ ਨਾਲ ਸਬੰਧਤ ਹਨ।

ਇਸ ਤੋਂ ਇਲਾਵਾ ਇਸ ਹਾਦਸੇ ਵਿਚ ਇੱਕ ਲੜਕੀ ਹਰਪ੍ਰੀਤ ਕੌਰ ਵੀ ਇਸ ਹਾਦਸੇ ਵਿਚ ਮਾਰੀ ਗਈ।