ਵਿਸ਼ਾਖਾਪਟਨਮ, 3 ਅਕਤੂਬਰ – ਭਾਰਤ ਵਲੋਂ 502/7 ਦੌੜਾਂ ਉਤੇ ਆਪਣੀ ਪਹਿਲੀ ਪਾਰੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵਿਸ਼ਾਖਾਪਟਨਮ ਟੈਸਟ ਮੈਚ ਵਿਚ ਭਾਰਤ ਦੇ ਸਲਾਮੀ ਬੱਲੇਬਾਜ ਮਯੰਕ ਅਗਰਵਾਲ ਨੇ ਦੋਹਰਾ ਸੈਂਕੜਾ ਜੜਿਆ। ਅਗਰਵਾਲ ਨੇ 371 ਗੇਂਦਾਂ ਵਿਚ 215 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ ਸ਼ਾਨਦਾਰ 175 ਦੌੜਾਂ ਬਣਾਈਆਂ।
ਕੋਹਲੀ 20, ਪੁਜਾਰਾ 6 ਤੇ ਰਹਾਨੇ 15 ਦੌੜਾਂ ਬਣਾ ਕੇ ਆਊਟ ਹੋਏ। ਜਦਕਿ ਵਿਹਾਰੀ ਤੇ ਸਾਹਾ ਨੇ 10 ਤੇ 21 ਦੌੜਾ ਦੀ ਪਾਰੀ ਖੇਡੀ।