ਚੰਡੀਗੜ੍ਹ, 27 ਸਤੰਬਰ – ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਸਵੇਰੇ ਭਰਵੀਂ ਬਾਰਿਸ਼ ਹੋਈ। ਇਸ ਦੌਰਾਨ ਰਾਜਧਾਨੀ ਚੰਡੀਗੜ੍ਹ ਤੇ ਮੋਹਾਲੀ ਵਿਚ ਹੋਈ ਤੇਜ਼ ਬਾਰਿਸ਼ ਨੇ ਪ੍ਰਸ਼ਾਸਨ ਦੀ ਪੋਲ ਖੋਲ਼੍ਹ ਕੇ ਰੱਖ ਦਿੱਤੀ। ਇਸ ਬਾਰਿਸ਼ ਕਾਰਨ ਸੜਕਾਂ ਉਤੇ ਪਾਣੀ ਜਮਾਂ ਹੋਣ ਕਾਰਨ ਨਾ ਕੇਵਲ ਜਾਮ ਲੱਗ ਗਿਆ, ਬਲਕਿ ਕਈ ਵਾਹਨਾਂ ਵਿਚ ਵੀ ਪਾਣੀ ਭਰ ਗਿਆ।
ਇਸ ਤੋਂ ਪਹਿਲਾਂ ਸਵੇਰੇ 8 ਵਜੇ ਸ਼ੁਰੂ ਹੋਈ ਬਾਰਿਸ਼ ਨੇ ਕੁਝ ਹੀ ਦੇਰ ਬਾਅਦ ਸੜਕਾਂ ਨੂੰ ਨੱਕੋ ਨੱਕ ਭਰ ਦਿੱਤਾ। ਪਾਣੀ ਜਮਾਂ ਹੋਣ ਕਾਰਨ ਦਫਤਰਾਂ ਅਤੇ ਸਕੂਲ ਜਾਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੋਹਾਲੀ ਦੀਆਂ ਕਈ ਸੜਕਾਂ ਉਤੇ ਵਾਹਨ ਚਾਲਕਾਂ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਇਹੀ ਹਾਲ ਚੰਡੀਗੜ੍ਹ ਵਿਚ ਵੀ ਦੇਖਣ ਨੂੰ ਮਿਲਿਆ।
ਹਾਲਾਂਕਿ ਇਸ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਜਰੂਰ ਮਿਲੀ ਹੈ, ਪਰ ਕਈ ਥਾਵਾਂ ਉਤੇ ਝੋਨੇ ਦੀ ਫਸਲ ਨੂੰ ਵੀ ਨੁਕਸਾਨ ਪੁੱਜਾ ਹੈ।