ਨਵੀਂ ਦਿੱਲੀ, 23 ਸਤੰਬਰ – ਜੇਕਰ ਤੁਹਾਨੂੰ ਕੋਈ ਬੈਂਕ ਦਾ ਜ਼ਰੂਰੀ ਕੰਮ ਹੈ ਤਾਂ ਜਲਦੀ ਨਿਪਟਾ ਲਓ ਕਿਉਂਕਿ ਬੈਂਕ 26 ਤੋਂ 29 ਸਤੰਬਰ ਤੱਕ ਬੰਦ ਰਹਿਣਗੇ।
26 ਤੇ 27 ਸਤੰਬਰ ਵੀਰਵਾਰ ਤੇ ਸ਼ੁੱਕਰਵਾਰ ਨੂੰ ਬੈਂਕ ਮੁਲਾਜ਼ਮਾਂ ਦੇ ਹੜਤਾਲ ‘ਤੇ ਰਹਿਣ ਕਾਰਨ ਬੈਂਕ ਬੰਦ ਰਹਿਣਗੇ। ਉਸ ਤੋਂ ਬਾਅਦ 28 ਸਤੰਬਰ ਨੂੰ ਚੌਥੇ ਸ਼ਨੀਵਾਰ ਅਤੇ 29 ਸਤੰਬਰ ਨੂੰ ਐਤਵਾਰ ਦੀ ਬੈਂਕਾਂ ਨੂੰ ਛੁੱਟੀ ਰਹੇਗੀ।