ਲੰਡਨ ‘ਚ ਪਾਕਿ ਸਮਰਥਕਾਂ ਨੇ ਧਾਰਾ-370 ਦੇ ਵਿਰੋਧ ‘ਚ ਭਾਰਤੀ ਹਾਈ ਕਮਿਸ਼ਨ ‘ਤੇ ਸੁੱਟੇ ਪੱਥਰ

Advertisement

ਲੰਡਨ, 4 ਸਤੰਬਰ – ਭਾਰਤ ਵਲੋਂ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਨਾਲ ਬੌਖਲਾ ਗਿਆ ਹੈ। ਇਸ ਦੌਰਾਨ ਲੰਡਨ ਵਿਚ ਪਾਕਿਸਤਾਨ ਦੇ ਲੋਕਾਂ ਵਲੋਂ ਭਾਰਤੀ ਹਾਈ ਕਮਿਸ਼ਨ ਅੱਗੇ ਪ੍ਰਦਰਸ਼ਨ ਕੀਤਾ ਅਤੇ ਪੱਥਰ ਸੁੱਟ ਕੇ ਹਾਈ ਕਮਿਸ਼ਨ ਦੀ ਇਮਾਰਤ ਨੂੰ ਨੁਕਸਾਨ ਵੀ ਪਹੁੰਚਾਇਆ।

ਇਸ ਦੌਰਾਨ ਇਥੋਂ ਦੀ ਪੁਲਿਸ ਨੇ ਇਹਨਾਂ ਪਾਕਿਸਤਾਨੀਆਂ ਨੂੰ ਇਥੋਂ ਖਦੇੜ ਦਿੱਤਾ।

ਇਸ ਘਟਨਾ ਦਾ ਭਾਰਤ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਭਾਰਤੀਆਂ ਵਲੋਂ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਪੱਥਰਬਾਜਾਂ ਨੂੰ ਸਬਕ ਸਿਖਾਉਣ ਦੀ ਮੰਗ ਕੀਤੀ ਜਾ ਰਹੀ ਹੈ।