ਨਵੀਂ ਦਿੱਲੀ, 26 ਅਗਸਤ – ਦੁਨੀਆ ਨੂੰ 20 ਫੀਸਦੀ ਆਕਸੀਜਨ ਦੇਣ ਵਾਲੇ ਐਮਾਜ਼ੋਨ ਦੇ ਜੰਗਲਾਂ ‘ਚ ਅੱਗ ਲਗਾਤਾਰ ਫੈਲਦੀ ਹੀ ਜਾ ਰਹੀ ਹੈ। ਹਾਲਾਂਕਿ ਇਸ ਅੱਗ ਨੂੰ ਬੁਝਾਉਣ ਲਈ ਕੋਸ਼ਿਸ਼ਾਂ ਵੀ ਜਾਰੀ ਹਨ, ਪਰ ਇਸ ਨੇ ਹੁਣ ਤੱਕ ਕਈ ਦਰਖਤਾਂ ਅਤੇ ਜੰਗਲੀ ਜੀਵਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ।
ਇਕ ਰਿਪੋਰਟ ਅਨੁਸਾਰ ਪਿਛਲੇ 3 ਹਫਤਿਆਂ ਤੋਂ ਇਸ ਜੰਗਲ ਨੂੰ ਲੱਗੀ ਅੱਗ ਲਗਾਤਾਰ ਫੈਲਦੀ ਹੀ ਜਾ ਰਹੀ ਹੈ। ਬ੍ਰਾਜ਼ੀਲ, ਪੇਰੂ, ਇਕਵਾਡੋਰ ਤੇ ਕੋਲੰਬੀਆ ਵਰਗੇ ਦੇਸ਼ਾਂ ਵਿਚ ਇਸ ਅੱਗ ਕਾਰਨ ਆਸਮਾਨ ਵਿਚ ਧੂੰਆਂ ਛਾ ਰਿਹਾ ਹੈ। ਇਸ ਅੱਗ ਦੀਆਂ ਤਸਵੀਰਾਂ ਨੂੰ ਨਾਸਾ ਵਲੋਂ ਸੈਟੇਲਾਈਟ ਦੁਆਰਾ ਵੀ ਜਾਰੀ ਕੀਤਾ ਜਾ ਚੁੱਕਾ ਹੈ।