
ਪੈਰਿਸ, 26 ਅਗਸਤ – ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਫਰਾਂਸ ਵਿਖੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵਿਚਾਲੇ ਮੁਲਾਕਾਤ ਹੋਈ। ਦੋਨਾਂ ਨੇਤਾਵਾਂ ਵਿਚਾਲੇ ਦੁਵੱਲੇ ਮੁੱਦਿਆਂ ਉਤੇ ਗੱਲਬਾਤ ਹੋਈ।
ਇਸ ਮੌਕੇ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਸਾਰੇ ਮੁੱਦੇ ਆਪਸ ਵਿਚ ਮਿਲ ਕੇ ਸੁਲਝਾ ਲੈਣਗੇ। ਦੋਨਾਂ ਨੇਤਾਵਾਂ ਵਿਚਾਲੇ ਇਹ ਮੁਲਾਕਾਤ ਫਰਾਂਸ ਦੇ ਜੀ7 ਸੰਮੇਲਨ ਵਿਚ ਹੋਈ।



















