ਸ• ਤਜਿੰਦਰ ਸਿੰਘ ਬਿੱਟੂ ਦੇ ਪਨਸਪ ਦੇ ਚੇਅਰਮੈਨ ਬਣਨ ਦੀ ਖੁਸ਼ੀ ਵਿੱਚ
ਹਵੇਲੀ ਗਰੁੱਪ ਦੇ ਐਮ ਡੀ ਸ਼੍ਰੀ ਸਤੀਸ਼ ਜੈਨ ਜੀ ਨੇ ਜਲੰਧਰ ਹਵੇਲੀ ਵਿਖੇ ਇਕ ਬਿਹਤਰੀਨ ਡਿਨਰ ਪਾਰਟੀ ਦਾ ਆਯੋਜਨ ਕੀਤਾ।
ਜਿਸ ਵਿੱਚ ਸਤਿਕਾਰਯੋਗ ਡਾ• ਬਰਜਿੰਦਰ ਸਿੰਘ ਹਮਦਰਦ ਜੀ ( ਅਜੀਤ ਗਰੁੱਪ ਆਫ ਪਬਲੀਕੇਸ਼ਨਸ) , ਵਿਧਾਇਕ ਕਪੂਰਥਲਾ ਸ• ਰਾਣਾ ਗੁਰਜੀਤ ਸਿੰਘ ਜੀ, ਵਿਧਾਇਕ ਸ• ਹਰਦੇਵ ਸਿੰਘ ਲਾਡੀ, ਵਿਧਾਇਕ ਸ਼੍ਰੀ ਸੁਸ਼ੀਲ ਰਿੰਕੂ,ਵਿਧਾਇਕ ਡਾ• ਰਾਜ ਕੁਮਾਰ ਚੱਬੇਵਾਲ, ਸ਼੍ਰੀ ਜਗਦੀਸ਼ ਰਾਜਾ ਮੇਅਰ ਜਲੰਧਰ, ਸਾਬਕਾ ਮੰਤਰੀ ਸ• ਜੋਗਿੰਦਰ ਸਿੰਘ ਮਾਨ, ਡੀ ਸੀ ਜਲੰਧਰ ਸ਼੍ਰੀ ਵਰਿੰਦਰ ਸ਼ਰਮਾ, ਐਸ ਐਸ ਪੀ ਕਪੂਰਥਲਾ ਸ• ਸਤਿੰਦਰ ਸਿੰਘ, ਐਸ ਐਸ ਪੀ ਜਲੰਧਰ ਸ• ਨਵਜੋਤ ਸਿੰਘ ਮਾਹਲ ਅਤੇ ਪੰਜਾਬ ਦੇ ਵਖ ਵਖ ਅਦਾਰੇ ਜਿਵੇਂ ਉਦਯੋਗ ਜਗਤ , ਵਪਾਰ ਜਗਤ, ਮੀਡੀਆ ਜਗਤ, ਚਕਿਤਸਾ ਜਗਤ, ਪ੍ਰਸ਼ਾਸਨਿਕ ਅਤੇ ਰਾਜਨੀਤਕ ਖੇਤਰ ਦੇ ਉੱਚ ਕੋਟੀ ਦੀਆਂ ਸ਼ਖਸੀਅਤਾਂ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ।
ਜਿਨ੍ਹਾਂ ਨੇ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਸ• ਤਜਿੰਦਰ ਸਿੰਘ ਬਿੱਟੂ ਜੀ ਨੂੰ ਇਸ ਨਵੀਂ ਜਿੰਮੇਵਾਰੀ ਸੌਂਪਣ ਦੇ ਲਈ ਧੰਨਵਾਦ ਕੀਤਾ ਅਤੇ ਉਹਨਾਂ ਦੀ ਸ਼ਲਾਘਾ ਵੀ ਕੀਤੀ।