ਬੈਂਗਲੁਰੂ: ਕਰਨਾਟਕ ‘ਚ ਕਾਂਗਰਸ-JDS ਸਰਕਾਰ ਡਿੱਗ ਗਈ ਹੈ। ਕਰਨਾਟਕ ਦੀ ਕੁਮਾਰਸਵਾਮੀ ਸਰਕਾਰ ਵਿਧਾਨ ਸਭਾ ਵਿੱਚ ਹੋਏ ਫ਼ਲੋਰ ਟੈਸਟ ‘ਚ ਫ਼ੇਲ ਹੋ ਗਈ ਹੈ। ਵਿਸ਼ਵਾਸ ਪ੍ਰਸਤਾਵ ‘ਚ ਹੋਈ ਵੋਟਿੰਗ ਦੌਰਾਨ ਕੁਮਾਵਰਸਵਾਮੀ ਸਰਕਾਰ ਦੇ ਪੱਖ ‘ਚ 99 ਵੋਟਾਂ ਪਈਆਂ ਜਦਕਿ ਵਿਰੋਧ ‘ਚ 105 ਵੋਟ ਪਏ। ਇਸ ਤੋਂ ਪਹਿਲਾਂ ਕੁਮਾਰਸਵਾਮੀ ਨੇ ਆਪਣੇ ਭਾਸ਼ਣ ‘ਚ ਕਿਹਾ ਸੀ ਕਿ ਫ਼ਲੋਰ ਟੈਸਟ ਅੱਜ ਹੀ ਹੋਵੇਗਾ। ਵਿਧਾਨ ਸਭਾ ‘ਚ ਭਾਸ਼ਣ ਦਿੰਦਿਆਂ ਕੁਮਾਰਸਵਾਮੀ ਨੇ ਸਰਕਾਰ ਦੀਆਂ ਉਪਲੱਬਧੀਆਂ ਵੀ ਗਿਣਾਈਆਂ।
ਕੁਮਾਰਸਵਾਮੀ ਸਰਕਾਰ ਡਿੱਗਣ ਤੋਂ ਬਾਅਦ ਭਾਜਪਾ ਦੇ ਦਫ਼ਤਰ ‘ਚ ਜਸ਼ਨ ਦਾ ਮਾਹੌਲ ਹੈ। ਮੰਨਿਆ ਜਾ ਰਿਹਾ ਹੈ ਕਿ ਬੀਐਸ ਯੇਦੀਯੁਰੱਪਾ ਕਰਨਾਟਕ ਦੇ ਮੁੱਖ ਮੰਤਰੀ ਬਣ ਸਕਦੇ ਹਨ। ਭਾਜਪਾ ਅਗਲੇ 2 ਦਿਨਾਂ ‘ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੀ ਹੈ।
Chandigarh ਦੇ ਮੇਅਰ ਦਾ ਕਾਰਜਕਾਲ ਵਧਾਉਣ ਦੀਆਂ ਤਿਆਰੀਆਂ: ਕੇਂਦਰ ਸਰਕਾਰ ਨੂੰ ਭੇਜੀ ਗਈ ਫਾਈਲ
Chandigarh ਦੇ ਮੇਅਰ ਦਾ ਕਾਰਜਕਾਲ ਵਧਾਉਣ ਦੀਆਂ ਤਿਆਰੀਆਂ: ਕੇਂਦਰ ਸਰਕਾਰ ਨੂੰ ਭੇਜੀ ਗਈ ਫਾਈਲ ਚੰਡੀਗੜ੍ਹ, 22 ਅਪ੍ਰੈਲ 2026 – ਅਗਲੇ...





















