ਚੰਡੀਗੜ੍ਹ, 26 ਨਵੰਬਰ (ਵਿਸ਼ਵ ਵਾਰਤਾ) ਰਾਈਜ਼ਿੰਗ ਸਟਾਰਸ ਏਸ਼ੀਆ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ ਭਾਰਤ ਏ ਅਤੇ ਸ਼੍ਰੀਲੰਕਾ ਏ ਵਿਚਕਾਰ ਖੇਡਿਆ ਜਾ ਰਿਹਾ ਹੈ ਇਹ ਮੈਚ ਦੋਹਾ ਦੇ ਵੈਸਟ ਐਂਡ ਪਾਰਕ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਜਾਰੀ ਹੈ। ਜੇਤੂ ਟੀਮ 29 ਨਵੰਬਰ ਨੂੰ ਦੋਹਾ ਵਿੱਚ ਫਾਈਨਲ ਖੇਡੇਗੀ। ਭਾਰਤ ‘ਏ’ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ-ਏ ਨੇ ‘ਰਾਈਜ਼ਿੰਗ ਸਟਾਰਸ ਏਸ਼ੀਆ ਕੱਪ’ ਦੇ ਸੈਮੀਫਾਈਨਲ ਵਿੱਚ ਸ਼੍ਰੀਲੰਕਾ-ਏ ਸਾਹਮਣੇ 318 ਦੌੜਾਂ ਦਾ ਟੀਚਾ ਰੱਖਿਆ ਹੈ।
ਟੀਮ ਇੰਡੀਆ ਨੇ 50 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ਤੇ 317 ਦੌੜਾਂ ਬਣਾਈਆਂ ਹਨ। ਵੈਭਵ ਸੂਰਿਆਵੰਸ਼ੀ ਨੇ 40, ਅਭਿਸ਼ੇਕ ਸ਼ਰਮਾ ਨੇ 78, ਕੁਮਾਰ ਕੁਸ਼ਾਗਰਾ ਨੇ 21 ਅਤੇ ਤਿਲਕ ਵਰਮਾ ਨੇ 53 ਦੌੜਾਂ ਬਣਾਈਆਂ ਹਨ। ਸ਼੍ਰੀਲੰਕਾ ਲਈ ਰਵਿੰਦੂ ਫਰਨਾਂਡੋ, ਜਾਨਿਥ ਲਿਆਨਾਗੇ ਅਤੇ ਨਿਪੁਨ ਧਨੰਜਯਾ ਨੇ 2-2 ਵਿਕਟਾਂ ਹਾਸਲ ਕੀਤੀਆਂ।























