Cricket: ਪਹਿਲੇ ਟੈਸਟ ਮੈਚ ਦੀ ਪਹਿਲੀ ਪਾਰੀ ‘ਚ ਨਿਊਜ਼ੀਲੈਂਡ ਦੀ ਟੀਮ ਹੋਈ ਆਲ-ਆਊਟ
ਨਵੀਂ ਦਿੱਲੀ, 20 ਨਵੰਬਰ (ਵਿਸ਼ਵ ਵਾਰਤਾ): ਨਿਊਜ਼ੀਲੈਂਡ ਵੈਲਿੰਗਟਨ ਵਿੱਚ ਪਹਿਲੀ ਪਾਰੀ ਵਿੱਚ ਭਾਰਤ ਵਿਰੁੱਧ ਆਲ ਆਊਟ ਹੋ ਗਈ ਹੈ। ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਵਿਰੁੱਧ ਪਹਿਲੀ ਪਾਰੀ ‘ਚ 368 ਦੌੜਾਂ ਬਣਾਈਆਂ ਹਨ। ਜਦੋਂ ਕਿ ਹੇਨਰੀ ਨਿਕੋਲੈਸ 175 ਦੌੜਾਂ ਬਣਾ ਕੇ ਨਾਬਾਦ ਪਰਤੇ।
ਕੀਵੀਆਂ ਨੇ ਸ਼ੁੱਕਰਵਾਰ ਸਵੇਰੇ 243/5 ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਹੈਨਰੀ ਨਿਕੋਲਸ ਨੇ 113 ਦੌੜਾਂ ਅਤੇ ਗਲੇਨ ਫਿਲਿਪਸ ਨੇ 94 ਦੌੜਾਂ ‘ਤੇ ਸਨ। ਬੀਤੇ ਦਿਨ ਬੇਸਿਨ ਰਿਜ਼ਰਵ ਵਿਖੇ, ਕੀਵੀਆਂ ਨੇ 70 ਦੌੜਾਂ ‘ਤੇ 5 ਵਿਕਟਾਂ ਗੁਆ ਦਿੱਤੀਆਂ ਸਨ। ਉੱਥੋਂ, ਹੈਨਰੀ ਨਿਕੋਲਸ ਅਤੇ ਗਲੇਨ ਫਿਲਿਪਸ ਨੇ ਛੇਵੀਂ ਵਿਕਟ ਲਈ 216 ਦੌੜਾਂ ਦੀ ਸਾਂਝੇਦਾਰੀ ਕੀਤੀ। ਫਿਲਿਪਸ ਨੇ 118 ਦੌੜਾਂ ਬਣਾਈਆਂ।
ਭਾਰਤੀ ਟੀਮ ਲਈ ਜਸਪ੍ਰੀਤ ਬੁਮਰਾਹ ਨੇ 4 ਵਿਕਟਾਂ ਲਈਆਂ। ਆਕਾਸ਼ਦੀਪ ਨੇ 3 ਵਿਕਟਾਂ, ਅੰਸ਼ੁਲ ਕੰਬੋਜ ਨੇ 2 ਵਿਕਟਾਂ ਅਤੇ ਪ੍ਰਸਿਧ ਕ੍ਰਿਸ਼ਨਾ ਨੇ 1 ਵਿਕਟ ਲਈ।























