M.S ਧੋਨੀ ਨੇ IPL ਤੋਂ ਲਿਆ ਸੰਨਿਆਸ
- ਹੁਣ ਸੀ.ਐਸ.ਕੇ. ‘ਚ ਸੰਭਾਲਣਗੇ ਇਹ ਵੱਡੀ ਜ਼ਿੰਮੇਵਾਰੀ
ਚੰਡੀਗੜ੍ਹ, 17 ਨਵੰਬਰ 2026 (ਵਿਸ਼ਵ ਵਾਰਤਾ): ਆਈ.ਪੀ.ਐਲ. (IPL) 2027 ਦੀ ਰਿਟੈਂਸ਼ਨ ਤੋਂ ਪਹਿਲਾਂ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੀ.ਐਸ.ਕੇ. (CSK) ਯਾਨੀ ਚੇਨਈ ਸੁਪਰ ਕਿੰਗਜ਼ ਦੇ ਸਾਬਕਾ ਕਪਤਾਨ ਐਮ.ਐਸ. ਧੋਨੀ ਨੇ ਆਈ.ਪੀ.ਐਲ. ਤੋਂ ਵੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਯਾਨੀ ਉਹ ਅਗਲੇ ਸਾਲ ਹੋਣ ਵਾਲੇ ਆਈ.ਪੀ.ਐਲ. ਵਿੱਚ ਖੇਡਦੇ ਨਜ਼ਰ ਨਹੀਂ ਆਉਣਗੇ।
ਇਸ ਦੌਰਾਨ ਚੇਨਈ ਸੁਪਰ ਕਿੰਗਜ਼ ਨੇ ਉਨ੍ਹਾਂ ਨੂੰ ਟੀਮ ਦਾ ਨਵਾਂ ਮੈਂਟਰ ਬਣਾਉਣ ਦਾ ਫੈਸਲਾ ਕੀਤਾ ਹੈ। ਰਿਟੈਂਸ਼ਨ ਸੂਚੀ ਆਉਣ ਤੋਂ ਪਹਿਲਾਂ ਹੀ ਇਹ ਖ਼ਬਰ ਸਾਹਮਣੇ ਆ ਗਈ ਹੈ। ਯਾਨੀ ਧੋਨੀ ਹੁਣ ਕ੍ਰਿਕਟ ਦੇ ਮੈਦਾਨ ਵਿੱਚ ਖੇਡਦੇ ਹੋਏ ਨਜ਼ਰ ਨਹੀਂ ਆਉਣਗੇ, ਪਰ ਉਹ ਟੀਮ ਦੇ ਨਾਲ ਨਵੀਂ ਭੂਮਿਕਾ ਵਿੱਚ ਜੁੜੇ ਰਹਿਣਗੇ। ਇਸ ਬਾਰੇ ਸੀ.ਐਸ.ਕੇ. ਵੱਲੋਂ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਜਾਣਕਾਰੀ ਦਿੱਤੀ ਗਈ ਹੈ।
ਐਮ.ਐਸ. ਧੋਨੀ ਪਹਿਲੇ ਆਈ.ਪੀ.ਐਲ. (IPL) ਯਾਨੀ 2008 ਤੋਂ ਚੇਨਈ ਸੁਪਰ ਕਿੰਗਜ਼ (CSK) ਦੇ ਨਾਲ ਹੀ ਜੁੜੇ ਰਹੇ। ਵਿਚਕਾਰ ਦੋ ਸਾਲਾਂ ਲਈ ਜਦੋਂ ਸੀ.ਐਸ.ਕੇ. ਨੂੰ ਮੁਅੱਤਲ ਕਰ ਦਿੱਤਾ ਗਿਆ ਸੀ, ਉਦੋਂ ਉਹ ਦੂਜੀ ਟੀਮ (ਰਾਈਜ਼ਿੰਗ ਪੁਣੇ ਸੁਪਰਜਾਇੰਟ) ਲਈ ਖੇਡੇ, ਪਰ ਜਿਵੇਂ ਹੀ ਚੇਨਈ ਦੀ ਵਾਪਸੀ ਹੋਈ, ਉਹ ਮੁੜ ਇਸੇ ਟੀਮ ਨਾਲ ਜੁੜ ਗਏ ਸਨ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਇਸੇ ਟੀਮ ਨਾਲ ਖੇਡ ਰਹੇ ਹਨ।























