ਚੰਡੀਗੜ੍ਹ, 15 ਨਵੰਬਰ (ਵਿਸ਼ਵ ਵਾਰਤਾ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੋਹਲ ਵਿੱਚ ‘ਲੋਕ ਮਿਲਣੀ’ ਕੀਤੀ ਗਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰੰਗਲੇ ਪੰਜਾਬ ਦੀ ਤਰੱਕੀ ਲਈ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਤੇ ਪਿੰਡ ਸੋਹਲ ਦੇ ਵਿਕਾਸ ਕਾਰਜਾਂ ਲਈ 51 ਲੱਖ ਰੁਪਏ ਦਾ ਚੈੱਕ ਪਿੰਡ ਦੀ ਪੰਚਾਇਤ ਨੂੰ ਸੌਂਪਿਆ ਗਿਆ।
ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਕਿਹਾ “‘ਲੋਕ ਮਿਲਣੀ’ ‘ਚ ਮਿਲੇ ਭਰਵੇਂ ਪਿਆਰ ਨੇ ਬਹੁਤ ਹੌਸਲਾ ਦਿੱਤਾ… ਮੇਰਾ ਮਕਸਦ ਸਟੇਜਾਂ ਤੋਂ ਸਿਆਸੀ ਭਾਸ਼ਣ ਦੇਣਾ ਨਹੀਂ, ਸਗੋਂ ਤੁਹਾਡੇ ਵਿਚਕਾਰ ਬੈਠ ਕੇ ਮਸਲੇ ਮੌਕੇ ‘ਤੇ ਹੱਲ ਕਰਨਾ ਹੈ… ਪਿਛਲੀਆਂ ਸਰਕਾਰਾਂ ਨੇ ਆਪਣੀਆਂ ਤਿਜੋਰੀਆਂ ਭਰੀਆਂ, ਪਰ ਅਸੀਂ ਲੋਕਾਂ ਦਾ ਪੈਸਾ ਲੋਕਾਂ ‘ਤੇ ਹੀ ਖਰਚ ਰਹੇ ਹਾਂ… ਮੁਫ਼ਤ ਬਿਜਲੀ, 71,700+ ਨੌਕਰੀਆਂ ਅਤੇ ਖੇਤਾਂ ਤੱਕ ਪੁੱਜਿਆ ਨਹਿਰੀ ਪਾਣੀ ਇਸਦਾ ਸਬੂਤ ਹਨ… ਅੱਜ ਪਿੰਡ ਸੋਹਲ ਦੇ ਵਿਕਾਸ ਲਈ ਵੀ 51 ਲੱਖ ਰੁਪਏ ਦਾ ਚੈੱਕ ਸੌਂਪਿਆ ਹੈ… ਸਾਡੀ ਨੀਅਤ ਤੇ ਖਜ਼ਾਨਾ ਪੰਜਾਬੀਆਂ ਲਈ ਹਮੇਸ਼ਾ ਸਾਫ਼ ਹੈ…”























