ਪੰਜਾਬ ਸਰਕਾਰ ਵੱਲੋਂ ਅੱਜ 8 ਐੱਸ.ਐੱਸ.ਪੀ ਸਮੇਤ 29 ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਨਰਿੰਦਰ ਭਾਰਗਵ ਪੀਪੀਐੱਸ ਨੂੰ ਐੱਸਐੱਸਪੀ ਮਾਨਸਾ ਲਾਇਆ ਗਿਆ ਹੈ।
ਇਸ ਦੌਰਾਨ ਨਰਿੰਦਰ ਭਾਰਗਵ ਦੇ ਮਾਨਸਾ ਦਾ ਮੁੜ ਐੱਸ.ਐੱਸ.ਪੀ ਲੱਗਣ ਉਪਰ ਹਰ ਵਰਗ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ
ਉਹ ਸਖ਼ਤ ਸੁਭਾਅ ਦੇ ਮਿਹਨਤੀ, ਇਮਾਨਦਾਰ, ਦਲੇਰ, ਕਾਨੂੰਨ ਦੇ ਪਹਿਰੇਦਾਰ ਹਨ, ਅਤੇ ਹਰ ਔਖ ਨੂੰ ਬੜੇ ਸੋਖ ਨਾਲ ਨਜਿੱਠਣ ਜਾਣਦੇ ਹਨ ।
ਉਹ ਜਿਥੇ ਵੀ ਲੱਗੇ ਹਨ, ਲੋਕਾਂ ਦੇ ਹਰਮਨ ਪਿਆਰੇ ਹੀ ਰਹੇ ਹਨ, ਲੋਕ ਉਨ੍ਹਾਂ ਨੂੰ ਮੁੜ ਮੁੜ ਯਾਦ ਕਰਦੇ ਹਨ। ਮਾਨਸਾ ਦੇ ਲੋਕ ਅੱਜ ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬਾਗੋਬਾਗ ਹਨ।