Mansa: ਭਲਕੇ ਹੋਵੇਗਾ ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ
– ਜਾਣੋ ਕਦੋ ਅਤੇ ਕਿਥੇ ਨਿਭਾਈਆਂ ਜਾਣਗੀਆਂ ਅੰਤਿਮ ਰਸਮਾਂ
ਮਾਨਸਾ, 6 ਨਵੰਬਰ 2026 (ਵਿਸ਼ਵ ਵਾਰਤਾ) : ਮਾਨਸਾ ਦੇ ਨਸ਼ਾ ਵਿਰੋਧੀ ਐਕਟਿਵਿਸਟ ਪਰਵਿੰਦਰ ਝੋਟਾ ਦੇ ਅੰਤਿਮ ਸਸਕਾਰ ਨੂੰ ਲੈ ਕੇ ਵੱਡੀ ਅਪਡੇਟ ਹੈ ਦੱਸਿਆ ਜਾ ਰਿਹਾ ਹੈ ਕਿ ਕੱਲ੍ਹ (7 ਨਵੰਬਰ) ਦੁਪਹਿਰ 12 ਵਜੇ ਉਸਦੇ ਖੇਤਾਂ ‘ਚ ਕੀਤਾ ਜਾਵੇਗਾ। ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਬਣੀ ਐਕਸ਼ਨ ਕਮੇਟੀ ਨੇ ਇਹ ਫੈਸਲਾ ਲਿਆ ਹੈ।
ਜ਼ਿਕਰਯੋਗ ਹੈ ਕਿ ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਅੱਜ 24ਵੇਂ ਦਿਨ PGI ਚੰਡੀਗੜ੍ਹ ਵਿਖੇ ਪੋਸਟਮਾਰਟਮ ਲਈ ਭੇਜੀ ਗਈ ਸੀ, ਪਰ ਅਜੇ ਤੱਕ ਪਰਿਵਾਰ ਨੂੰ ਮ੍ਰਿਤਕ ਦੇਹ ਨਹੀਂ ਸੌਂਪੀ ਗਈ ਹੈ। ਪਰਵਿੰਦਰ ਸਿੰਘ ਝੋਟਾ ਦੀ ਦੇਹ ਦਾ ਪੋਸਟਮਾਰਟਮ ਅਜੇ ਤੱਕ ਨਹੀਂ ਹੋ ਸਕਿਆ ਹੈ। ਪੋਸਟਮਾਰਟਮ ਵਿੱਚ ਹੋ ਰਹੀ ਦੇਰੀ ਦਾ ਕਾਰਨ ਦੇਹ ਨੂੰ ਲੰਬੇ ਸਮੇਂ ਤੱਕ ਫ੍ਰੀਜ਼ਰ ਵਿੱਚ ਰੱਖੇ ਜਾਣ ਕਰਕੇ ਉਸ ਦਾ ਤਾਪਮਾਨ ਪੋਸਟਮਾਰਟਮ ਦੇ ਅਨੁਕੂਲ ਨਾ ਹੋ ਪਾਉਣਾ ਹੈ। ਇਸੇ ਵਜ੍ਹਾ ਕਰਕੇ ਪੋਸਟਮਾਰਟਮ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਡਾਕਟਰਾਂ ਦੀ ਇੱਕ ਟੀਮ ਸ਼ਾਮ 6 ਵਜੇ ਦੁਬਾਰਾ ਪੋਸਟਮਾਰਟਮ ਕਰਨ ਦੀ ਕੋਸ਼ਿਸ਼ ਕਰੇਗੀ। ਜੇਕਰ ਉਸ ਸਮੇਂ ਵੀ ਇਹ ਪ੍ਰਕਿਰਿਆ ਸੰਭਵ ਨਾ ਹੋਈ, ਤਾਂ ਪੋਸਟਮਾਰਟਮ ਨੂੰ ਕੱਲ੍ਹ ਸਵੇਰ ਤੱਕ ਲਈ ਟਾਲਿਆ ਜਾ ਸਕਦਾ ਹੈ।























