• Latest
  • Trending
ਡਾ. ਹਰਵਿੰਦਰ ਸਿੰਘ ਭੱਟੀ ਦੀ ਕਿਤਾਬ ‘ਚੁਰਾਸੀਨਾਮਾ’ ਨੂੰ ਸਿੰਘ ਸਾਹਿਬ ਭਾਈ ਰਣਜੀਤ ਸਿੰਘ, ਪ੍ਰੋ. ਗੁਰਭਜਨ ਸਿੰਘ ਗਿੱਲ, ਸ. ਰਮੇਸ਼ ਇੰਦਰ ਸਿੰਘ ਤੇ ਸਾਥੀਆਂ ਨੇ ਕੀਤਾ ਪਾਠਕ ਅਰਪਨ

ਡਾ. ਹਰਵਿੰਦਰ ਸਿੰਘ ਭੱਟੀ ਦੀ ਕਿਤਾਬ ‘ਚੁਰਾਸੀਨਾਮਾ’ ਨੂੰ ਸਿੰਘ ਸਾਹਿਬ ਭਾਈ ਰਣਜੀਤ ਸਿੰਘ, ਪ੍ਰੋ. ਗੁਰਭਜਨ ਸਿੰਘ ਗਿੱਲ, ਸ. ਰਮੇਸ਼ ਇੰਦਰ ਸਿੰਘ ਤੇ ਸਾਥੀਆਂ ਨੇ ਕੀਤਾ ਪਾਠਕ ਅਰਪਨ

12 minutes ago
ਪ੍ਰਸ਼ਾਸਨਿਕ ਫੇਰਬਦਲ ; 5 HCS ਅਧਿਕਾਰੀਆਂ ਨੂੰ ਸੌਂਪੀਆਂ ਗਈਆਂ ਨਵੀਆਂ ਜ਼ਿੰਮੇਵਾਰੀਆਂ

ਪ੍ਰਸ਼ਾਸਨਿਕ ਫੇਰਬਦਲ ; 5 HCS ਅਧਿਕਾਰੀਆਂ ਨੂੰ ਸੌਂਪੀਆਂ ਗਈਆਂ ਨਵੀਆਂ ਜ਼ਿੰਮੇਵਾਰੀਆਂ

6 minutes ago
ਦਿੱਲੀ : ਇਮਾਰਤ ਡਿੱਗਣ ਨਾਲ ਦੋ ਲੋਕਾਂ ਦੀ ਮੌਤ

ਦਿੱਲੀ : ਇਮਾਰਤ ਡਿੱਗਣ ਨਾਲ ਦੋ ਲੋਕਾਂ ਦੀ ਮੌਤ

15 minutes ago
ਡੇਂਗੂ ਕਾਰਨ ਛੇ ਹੋਰ ਮੌਤਾਂ ; ਮ੍ਰਿਤਕਾਂ ਦੀ ਕੁੱਲ ਗਿਣਤੀ 445 ਤੱਕ ਪਹੁੰਚੀ

ਡੇਂਗੂ ਕਾਰਨ ਛੇ ਹੋਰ ਮੌਤਾਂ ; ਮ੍ਰਿਤਕਾਂ ਦੀ ਕੁੱਲ ਗਿਣਤੀ 445 ਤੱਕ ਪਹੁੰਚੀ

16 minutes ago
ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ; 7.85 ਕਿਲੋ ਚਰਸ ਜ਼ਬਤ, ਇੱਕ ਵਿਅਕਤੀ ਗ੍ਰਿਫ਼ਤਾਰ

ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ; 7.85 ਕਿਲੋ ਚਰਸ ਜ਼ਬਤ, ਇੱਕ ਵਿਅਕਤੀ ਗ੍ਰਿਫ਼ਤਾਰ

17 minutes ago
ਤੇਲੰਗਾਨਾ ਵਿੱਚ ਦੋ ਕਿਸ਼ਤੀਆਂ ਪਲਟਣ ਤੋਂ ਬਾਅਦ ਲਾਪਤਾ ਹੋਏ SDRF ਦੇ 11 ਜਵਾਨਾਂ ਨੂੰ ਸੁਰੱਖਿਅਤ ਬਚਾਇਆ ਗਿਆ

ਤੇਲੰਗਾਨਾ ਵਿੱਚ ਦੋ ਕਿਸ਼ਤੀਆਂ ਪਲਟਣ ਤੋਂ ਬਾਅਦ ਲਾਪਤਾ ਹੋਏ SDRF ਦੇ 11 ਜਵਾਨਾਂ ਨੂੰ ਸੁਰੱਖਿਅਤ ਬਚਾਇਆ ਗਿਆ

18 minutes ago
ਪੰਜਾਬ ਵਿੱਚ ਪਰਾਲੀ ਸਾੜਨ ਦੇ 2,347 ਮਾਮਲੇ ਦਰਜ ; ਤਰਨ ਤਾਰਨ 558 ਮਾਮਲਿਆਂ ਨਾਲ ਸਭ ਤੋਂ ਅੱਗੇ

ਪੰਜਾਬ ਵਿੱਚ ਪਰਾਲੀ ਸਾੜਨ ਦੇ 2,347 ਮਾਮਲੇ ਦਰਜ ; ਤਰਨ ਤਾਰਨ 558 ਮਾਮਲਿਆਂ ਨਾਲ ਸਭ ਤੋਂ ਅੱਗੇ

1 hour ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

1 hour ago
National: ਦਿੱਲੀ ਵਿੱਚ ਤਿੰਨ ਮੰਜ਼ਿਲਾ ਉਸਾਰੀ ਅਧੀਨ ਇਮਾਰਤ ਡਿੱਗੀ, ਦੋ ਮੌਤਾਂ

National: ਦਿੱਲੀ ਵਿੱਚ ਤਿੰਨ ਮੰਜ਼ਿਲਾ ਉਸਾਰੀ ਅਧੀਨ ਇਮਾਰਤ ਡਿੱਗੀ, ਦੋ ਮੌਤਾਂ

2 hours ago
Punjab: DA ਬਕਾਇਆ ਮਾਮਲਾ: ਸੁਪਰੀਮ ਕੋਰਟ ਵੱਲੋਂ ਦੋਵੇਂ ਮਾਣਹਾਨੀ ਮਾਮਲਿਆਂ ’ਚ ਕਾਰਵਾਈ ’ਤੇ ਰੋਕ

Punjab: DA ਬਕਾਇਆ ਮਾਮਲਾ: ਸੁਪਰੀਮ ਕੋਰਟ ਵੱਲੋਂ ਦੋਵੇਂ ਮਾਣਹਾਨੀ ਮਾਮਲਿਆਂ ’ਚ ਕਾਰਵਾਈ ’ਤੇ ਰੋਕ

2 hours ago
Punjab PCS ਪ੍ਰੀਖਿਆ ਦੇ ਨਤੀਜਿਆਂ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ, ਪੜ੍ਹੋ ਕੀ ਹੈ ਮਾਮਲਾ

Punjab PCS ਪ੍ਰੀਖਿਆ ਦੇ ਨਤੀਜਿਆਂ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ, ਪੜ੍ਹੋ ਕੀ ਹੈ ਮਾਮਲਾ

3 hours ago
Punjab: ਗੈਰ-ਕਾਨੂੰਨੀ ਹਥਿਆਰਾਂ, ਵਿਸਫੋਟਕਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕਾਂ ਦਾ ਪਰਦਾਫਾਸ਼, 16 ਗ੍ਰਿਫ਼ਤਾਰ

Punjab: ਗੈਰ-ਕਾਨੂੰਨੀ ਹਥਿਆਰਾਂ, ਵਿਸਫੋਟਕਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕਾਂ ਦਾ ਪਰਦਾਫਾਸ਼, 16 ਗ੍ਰਿਫ਼ਤਾਰ

3 hours ago
National: ਯੂਪੀ ਦੇ ਹਰਦੋਈ ਵਿੱਚ ਇੱਕ ਗੋਦਾਮ ਵਿੱਚ ਲੱਗੀ ਭਿਆਨਕ ਅੱਗ

National: ਯੂਪੀ ਦੇ ਹਰਦੋਈ ਵਿੱਚ ਇੱਕ ਗੋਦਾਮ ਵਿੱਚ ਲੱਗੀ ਭਿਆਨਕ ਅੱਗ

4 hours ago
Hindi News
English News
Thursday, November 5, 2026
No Result
View All Result
29 °c
Chandigarh
24 ° Fri
24 ° Sat
23 ° Sun
23 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਡਾ. ਹਰਵਿੰਦਰ ਸਿੰਘ ਭੱਟੀ ਦੀ ਕਿਤਾਬ ‘ਚੁਰਾਸੀਨਾਮਾ’ ਨੂੰ ਸਿੰਘ ਸਾਹਿਬ ਭਾਈ ਰਣਜੀਤ ਸਿੰਘ, ਪ੍ਰੋ. ਗੁਰਭਜਨ ਸਿੰਘ ਗਿੱਲ, ਸ. ਰਮੇਸ਼ ਇੰਦਰ ਸਿੰਘ ਤੇ ਸਾਥੀਆਂ ਨੇ ਕੀਤਾ ਪਾਠਕ ਅਰਪਨ

November 5, 2026
in ਖਬਰਾਂ, ਪੰਜਾਬ, ਬ੍ਰੇਕਿੰਗ ਨਿਊਜ਼
ਡਾ. ਹਰਵਿੰਦਰ ਸਿੰਘ ਭੱਟੀ ਦੀ ਕਿਤਾਬ ‘ਚੁਰਾਸੀਨਾਮਾ’ ਨੂੰ ਸਿੰਘ ਸਾਹਿਬ ਭਾਈ ਰਣਜੀਤ ਸਿੰਘ, ਪ੍ਰੋ. ਗੁਰਭਜਨ ਸਿੰਘ ਗਿੱਲ, ਸ. ਰਮੇਸ਼ ਇੰਦਰ ਸਿੰਘ ਤੇ ਸਾਥੀਆਂ ਨੇ ਕੀਤਾ ਪਾਠਕ ਅਰਪਨ

ਚੰਡੀਗੜ੍ਹ, 5 ਨਵੰਬਰ(ਵਿਸ਼ਵ ਵਾਰਤਾ) ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਤੇ ਸਮਾਜਿਕ ਵਿਸ਼ਲੇਸ਼ਣਕਾਰ ਡਾ. ਹਰਵਿੰਦਰ ਸਿੰਘ ਭੱਟੀ ਦੀ ਕਾਵਿ ਪੁਸਤਕ ‘ਚੁਰਾਸੀਨਾਮਾ’ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਕੀ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ, ਪੰਜਾਬ ਦੇ ਸਾਬਕਾ ਮੁੱਖ ਸਕੱਤਰ ਰਮੇਸ਼ ਇੰਦਰ ਸਿੰਘ, ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਪੰਜਾਬੀ ਅਕਾਡਮੀ ਦਿੱਲੀ ਦੇ ਸਾਬਕਾ ਸਕੱਤਰ ਗੁਰਭੇਜ ਸਿੰਘ ਗੁਰਾਇਆ, ਜਗਤਾਰ ਸਿੰਘ ਭੁੱਲਰ, ਦਲਜੀਤ ਸਿੰਘ ਸ਼ਾਹੀ ਤੇ ਆਰਬਾਈਡ ਵਰਲਡ ਚੈਨਲ ਦੇ ਸੰਚਾਲਕ ਦਵਿੰਦਰ ਪਾਲ ਨੇ ਪਾਠਕ ਅਰਪਨ ਕੀਤਾ। ਇਸ ਕਾਵਿ ਕਿਤਾਬ ਨੂੰ ਯੂਨੀਸਟਾਰ ਨੇ ਪ੍ਰਕਾਸ਼ਿਤ ਕੀਤਾ ਹੈ।
ਸਮਾਰੋਹ ਦੇ ਸ਼ੁਰੂ ਵਿਚ ਨਾਮਵਰ ਪੱਤਰਕਾਰ ਤੇ ਲੇਖਕ ਜਗਤਾਰ ਸਿੰਘ ਭੁੱਲਰ ਨੇ ਬੋਲਦਿਆਂ ਕਿਹਾ ਕਿ ਪੰਜਾਬ ਨੇ ਨਾ ਤਾਂ ਉੱਨੀ ਸੌ ਸੰਤਾਲੀ ਮੰਗੀ ਸੀ ਅਤੇ ਨਾ ਹੀ ਉੱਨੀ ਸੌ ਚੁਰਾਸੀ, ਪਰ ਸਿਆਸਤ ਦੀ ਭੁੱਖ ਕਾਰਨ ਸੰਤਾਲੀ ਅਤੇ ਚੁਰਾਸੀ ਨਾਲ ਪੰਜਾਬ ਤੇ ਦਿੱਲੀ ਦੀ ਧਰਤੀ ਲਹੂ ਲੁਹਾਨ ਹੋਈ। ਉਨਾ ਕਿਹਾ ਕਿ 47 ਤੋਂ 84 ਤੱਕ ਪੰਜਾਬ ਨੂੰ ਲੁੱਟਣ ਕੁੱਟਣ ਅਤੇ ਮਾਰਨ ਵਾਲੇ ਕੌਣ ਸਨ? ਅੱਜ ਤੱਕ ਵੀ ਹਨੇਰਾ ਢੋ ਰਹੇ ਹਾਂ। ਲੋਕਾਂ ਨੂੰ ਇਨਸਾਫ ਨਹੀਂ ਮਿਲਿਆ।
ਇਸ ਮੌਕੇ ‘ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ 1984 ਦੇ 10 ਨਵੰਬਰ ਦੇ ਨੇੜੇ ਦੀ ਗੱਲ ਕਰਦਿਆਂ ਕਿਹਾ ਕਿ ਜਦੋਂ ਟਰੇਨਾਂ, ਬੱਸਾਂ, ਤੇ ਆਪਣੇ ਵਹੀਕਲਜ਼ ਰਾਹੀਂ ਦਿੱਲੀ,ਕਾਨਪੁਰ ਨੂੰ ਛੱਡ ਕੇ ਲੁਧਿਆਣਾ ਨੂੰ ਸੁਰੱਖਿਅਤ ਸਮਝਦੇ ਹੋਏ ਉਥੋਂ ਉੱਜੜੇ ਲੋਕੀਂ ਪੁੱਜੇ ਸਨ ਤਾਂ ਉਸ ਸਮੇਂ ਉਨ੍ਹਾਂ ਲੋਕਾਂ ਦੇ ਦੁੱਖ ਤਕਲੀਫਾਂ ਅਤੇ ਉਨਾਂ ਵੱਲੋਂ ਹੰਢਾਈ ਪੀੜ ਨੂੰ ਸੁਣਨਾ ਤੇ ਵੇਖਣਾ ਔਖਾ ਸੀ। ਮੈਂ ਖ਼ੁਦ ਇਹ ਵੀ ਦੁਖਦਾਈ ਪੱਖ ਵੇਖਿਆ ਕਿ ਲੁਧਿਆਣਾ ਵਾਸੀਆਂ ਨੇ ਉੱਜੜੇ ਲੋਕਾਂ ਦਾ ਦਰਦ ਵੰਡਾਉਣ ਦੀ ਥਾਂ ਮਕਾਨਾਂ, ਪਲਾਟਾਂ ਤੇ ਦੁਕਾਨਾਂ ਦੇ ਭਾਅ ਰਾਤੋ ਰਾਤ ਦੁਗਣੇ ਤਿਗਣੇ ਕਰ ਦਿੱਤੇ। ਸਕੂਲਾਂ ਵਾਲਿਆਂ ਨੇ ਉੱਜੜੇ ਭਰਾਵਾਂ ਦੀ ਸਾਰ ਲੈਣ ਦੀ ਥਾਂ ਉਨ੍ਹਾਂ ਦੇ ਬੱਚਿਆਂ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ।
ਉਸ ਵੇਲੇ ਦਰਦਮੰਦ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਜੀਤ ਸਿੰਘ ਜੀ ਨੇ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਲੁਧਿਆਣਾ ਦੀ ਇੱਕ ਨੁੱਕਰੇ ਜੀ ਜੀ ਐੱਨ ਪਬਲਿਕ ਸਕੂਲ ਸ਼ੁਰੂ ਕੀਤਾ। ਇਸ ਤਰ੍ਹਾਂ ਉਨ੍ਹਾਂ ਸਿੱਖ ਪਰਿਵਾਰਾਂ ਨੂੰ ਵਸਾਉਣ ਵਿੱਚ ਵੀ ਮਦਦ ਕੀਤੀ ਗਈ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ, ਰਮੇਸ਼ ਇੰਦਰ ਸਿੰਘ, ਅਮਰੀਕਾ ਵੱਸਦੇ ਫਿਲਮ ਅਦਾਕਾਰ ਤੇ ਮਹਾਂਭਾਰਤ ਸੀਰੀਅਲ ਦੇ ਧ੍ਰਿਤ ਰਾਸ਼ਟਰ ਸ਼੍ਹੀ ਗਿਰਜਾ ਸ਼ੰਕਰ, ਯੂਨੀਵਰਸਿਟੀ ਆਫ਼ ਕੈਲੇਫੋਰਨੀਆ ਦੇ ਸੇਵਾਮੁਕਤ ਪ੍ਰੋਫੈਸਰ ਡਾ. ਗੁਰਿੰਦਰ ਸਿੰਘ ਮਾਨ, ਹੁਣ ਮੈਗਜ਼ੀਨ ਦੇ ਸੰਪਾਦਕ ਸੁਸ਼ੀਲ ਦੋਸਾਂਝ,ਪੰਜਾਬੀ ਲੇਖਕ ਦਲਜੀਤ ਸ਼ਾਹੀ ਐਡਵੋਕੇਟ ਸਮਰਾਲਾ, ਗੁਰਭੇਜ ਸਿੰਘ ਗੁਰਾਇਆ ਨੇ ਵੀ ਸੰਬੋਧਨ ਕੀਤਾ।
ਕਾਵਿ ਕਿਤਾਬ “ਚੁਰਾਸੀਨਾਮਾ “ ਦੇ ਲੇਖਕ ਪ੍ਰੋ. ਹਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਭੀੜ ਤੰਤਰ ਵਿੱਚ ਇਨਸਾਨ ਕਦੋਂ ਸ਼ੈਤਾਨ ਬਣਦਾ ਹੈ , ਪਤਾ ਵੀ ਨਹੀਂ ਲੱਗਦਾ। ਦੇਸ਼ ਵੰਡ ਵੇਲੇ 1947 ਵਿੱਚ ਅਤੇ ਦਿੱਲੀ ਕਤਲੇਆਮ ਵੇਲੇ ਵੀ ਇਹੀ ਕੁਝ ਹੋਇਆ। ਦਿੱਲੀ ਵਿੱਚ ਤਾਂ ਜਿਨਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਉਹ ਹੀ ਬਾਅਦ ਵਿੱਚ ਬਚੇ ਸਿੱਖਾਂ ਨੂੰ ਹੌਸਲਾ ਦੇਣ ਆ ਗਏ।
ਗੁਰਭੇਜ ਗੁਰਾਇਆ ਨੇ ਦੱਸਿਆ ਕਿ ਡਾ. ਹਰਵਿੰਦਰ ਸਿੰਘ ਭੱਟੀ ਦਾ ਨਿੱਕਾ ਵੀਰ ਵੀ ਇਸ ਕਤਲੇਆਮ ਵਿੱਚ ਮਾਰਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਡਾ. ਭੱਟੀ ਨੇ ਵਿਦਿਆਰਥੀ ਆਗੂ, ਅਧਿਆਪਕ ਆਗੂ ਬਣਨ ਉਪਰੰਤ ਪੰਜਾਬੀ ਯੂਨੀਵਰਸਿਟੀ ਵਿੱਚ ਸਮਾਜ ਵਿਗਿਆਨ ਦੇ ਪ੍ਰੋਫੈਸਰ ਵਜੋਂ ਲਗਭਗ 35 ਸਾਲ ਅਧਿਆਪਨ ,ਖੋਜ ,ਪ੍ਰਸ਼ਾਸਨ ਨਾਲ ਸਬੰਧਿਤ ਜਿੰਮੇਵਾਰੀਆਂ ਨਿਭਾਈਆਂ।
ਇਸ ਮੌਕੇ ਯੂਨੀਸਟਾਰ ਪ੍ਰਕਾਸ਼ਨ ਘਰ ਦੇ ਮਾਲਕ ਹਰੀਸ਼ ਜੈਨ ,ਪੰਜਾਬ ਦੇ ਸਾਬਕਾ ਮੁੱਖ ਸਕੱਤਰ ਸੁਰੇਸ਼ ਕੁਮਾਰ , ਸਾਬਕਾ ਡੀ ਜੀ ਪੀ ਪੰਜਾਬ ਸ. ਸਰਬਦੀਪ ਸਿੰਘ ਵਿਰਕ, ਸਿਰਕੱਢ ਪੱਤਰਕਾਰ ਬਲਜੀਤ ਬੱਲੀ, ਸਰਬਜੀਤ ਧਾਲੀਵਾਲ, ਰਾਜਿੰਦਰ ਸਿੰਘ ਤੱਗੜ, ਅਜਾਇਬ ਸਿੰਘ ਔਜਲਾ, ਸੁਰਜੀਤ ਵਿਸ਼ਾਦ ਸਮਰਾਲਾ, ਅਗਾਂਹਵਧੂ ਕਿਸਾਨ ਸ਼੍ਰੀ ਦਮਨ ਸ਼ਰਮਾ ਲੁਧਿਆਣਾ , ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਸਾਬਕਾ ਏ ਆਈ ਜੀ ਹਰਪ੍ਰੀਤ ਸਿੰਘ ਸੰਧੂ , ਸੁਖਦੇਵ ਸਿੰਘ ਵਿਰਕ,ਰਤਨ ਸਿੰਘ ਬਰਾੜ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸੀਨੀਅਰ ਆਗੂ ਰਹੇ ਇੰਜ. ਸਰਬਜੀਤ ਸਿੰਘ ਸੋਹਲ, ਸਪੋਕਸਮੈਨ ਅਖ਼ਬਾਰ ਦੀ ਸੰਪਾਦਕ ਕਮਲ ਦੁਸਾਂਝ, ਪੰਜਾਬੀ ਟ੍ਰਿਊਨ ਦੇ ਸਹਾਇਕ ਸੰਪਾਦਕ ਜਸਬੀਰ ਸਮਰ, ਗੁਰੂ ਗੋਬਿੰਦ ਸਿੰਘ ਕਾਲਿਜ ਚੰਡੀਗੜ੍ਹ ਦੇ ਸਾਬਕਾ ਪ੍ਰਿੰਸੀਪਲ ਡਾ. ਕੁਲਦੀਪ ਸਿੰਘ, ਪੰਜਾਬੀ ਚਿੰਤਕ ਤੇ ਉੱਘੇ ਨਾਵਲਕਾਰ ਪ੍ਰੋ. ਸੰਤੋਖ ਸਿੰਘ ਔਜਲਾ, ਡਾ. ਗੁਰਪ੍ਰੀਤ ਸਿੰਘ ਲਹਿਲ, ਦੂਰਦਰਸ਼ਨ ਦੇ ਸੇਵਾ ਮੁਕਤ ਨਿਊਜ ਐਡੀਟਰ ਹਰਬੰਸ ਸੋਢੀ, ਜ਼ੋਰਾ ਸਿੰਘ, ਦਵਿੰਦਰ ਦਵੀ ਆਦਿ ਬਖਸ਼ੀਅਤਾਂ ਨੇ ਵੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਸਮਾਰੋਹ ਦਾ ਸੰਚਾਲਨ ਸ. ਗੁਰਭੇਜ ਸਿੰਘ ਗੁਰਾਇਆ (ਦਿੱਲੀ) ਨੇ ਬੜੇ ਸੰਕੋਚਵੇਂ ਪਰ ਅਰਥ ਭਰਪੂਰ ਅੰਦਾਜ਼ ਵਿੱਚ ਕੀਤਾ।

Tags: LatestNewsInPunjabiMANSAMansanewspunjabnewsPunjabnewsinPunjabitopheadlinesinPunjabi
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਪ੍ਰਸ਼ਾਸਨਿਕ ਫੇਰਬਦਲ ; 5 HCS ਅਧਿਕਾਰੀਆਂ ਨੂੰ ਸੌਂਪੀਆਂ ਗਈਆਂ ਨਵੀਆਂ ਜ਼ਿੰਮੇਵਾਰੀਆਂ

ਪ੍ਰਸ਼ਾਸਨਿਕ ਫੇਰਬਦਲ ; 5 HCS ਅਧਿਕਾਰੀਆਂ ਨੂੰ ਸੌਂਪੀਆਂ ਗਈਆਂ ਨਵੀਆਂ ਜ਼ਿੰਮੇਵਾਰੀਆਂ

by Navjot
November 5, 2026
0

    ਚੰਡੀਗੜ੍ਹ, 5 ਨਵੰਬਰ (ਵਿਸ਼ਵ ਵਾਰਤਾ) ਦੀਵਾਲੀ ਤੋਂ ਪਹਿਲਾਂ ਹਰਿਆਣਾ ਵਿੱਚ ਪ੍ਰਸ਼ਾਸਕੀ ਫੇਰਬਦਲ ਕੀਤਾ ਗਿਆ ਹੈ। ਸੂਬਾ ਸਰਕਾਰ ਨੇ...

ਦਿੱਲੀ : ਇਮਾਰਤ ਡਿੱਗਣ ਨਾਲ ਦੋ ਲੋਕਾਂ ਦੀ ਮੌਤ

ਦਿੱਲੀ : ਇਮਾਰਤ ਡਿੱਗਣ ਨਾਲ ਦੋ ਲੋਕਾਂ ਦੀ ਮੌਤ

by Navjot
November 5, 2026
0

  ਨਵੀਂ ਦਿੱਲੀ, 5 ਨਵੰਬਰ (ਵਿਸ਼ਵ ਵਾਰਤਾ) - ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਪੁਰਾਣੀ ਦਿੱਲੀ ਦੇ ਚਾਵੜੀ ਬਾਜ਼ਾਰ ਵਿੱਚ...

ਡੇਂਗੂ ਕਾਰਨ ਛੇ ਹੋਰ ਮੌਤਾਂ ; ਮ੍ਰਿਤਕਾਂ ਦੀ ਕੁੱਲ ਗਿਣਤੀ 445 ਤੱਕ ਪਹੁੰਚੀ

ਡੇਂਗੂ ਕਾਰਨ ਛੇ ਹੋਰ ਮੌਤਾਂ ; ਮ੍ਰਿਤਕਾਂ ਦੀ ਕੁੱਲ ਗਿਣਤੀ 445 ਤੱਕ ਪਹੁੰਚੀ

by Navjot
November 5, 2026
0

  ਢਾਕਾ, 5 ਨਵੰਬਰ (ਵਿਸ਼ਵ ਵਾਰਤਾ) ਸਥਾਨਕ ਮੀਡੀਆ ਦੀ ਬੁੱਧਵਾਰ ਦੀ ਰਿਪੋਰਟ ਅਨੁਸਾਰ, ਬੰਗਲਾਦੇਸ਼ ਵਿੱਚ ਬੁੱਧਵਾਰ ਸਵੇਰੇ 8 ਵਜੇ (ਸਥਾਨਕ...

ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ; 7.85 ਕਿਲੋ ਚਰਸ ਜ਼ਬਤ, ਇੱਕ ਵਿਅਕਤੀ ਗ੍ਰਿਫ਼ਤਾਰ

ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ; 7.85 ਕਿਲੋ ਚਰਸ ਜ਼ਬਤ, ਇੱਕ ਵਿਅਕਤੀ ਗ੍ਰਿਫ਼ਤਾਰ

by Navjot
November 5, 2026
0

  ਮੁੰਬਈ, 5 ਨਵੰਬਰ (ਵਿਸ਼ਵ ਵਾਰਤਾ) - ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਦੀ ਮੁੰਬਈ ਜ਼ੋਨਲ ਯੂਨਿਟ ਨੇ ਨਸ਼ਾ ਤਸਕਰੀ ਦੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਪ੍ਰਸ਼ਾਸਨਿਕ ਫੇਰਬਦਲ ; 5 HCS ਅਧਿਕਾਰੀਆਂ ਨੂੰ ਸੌਂਪੀਆਂ ਗਈਆਂ ਨਵੀਆਂ ਜ਼ਿੰਮੇਵਾਰੀਆਂ

ਪ੍ਰਸ਼ਾਸਨਿਕ ਫੇਰਬਦਲ ; 5 HCS ਅਧਿਕਾਰੀਆਂ ਨੂੰ ਸੌਂਪੀਆਂ ਗਈਆਂ ਨਵੀਆਂ ਜ਼ਿੰਮੇਵਾਰੀਆਂ

by Navjot
November 5, 2026
0

    ਚੰਡੀਗੜ੍ਹ, 5 ਨਵੰਬਰ (ਵਿਸ਼ਵ ਵਾਰਤਾ) ਦੀਵਾਲੀ ਤੋਂ ਪਹਿਲਾਂ ਹਰਿਆਣਾ ਵਿੱਚ ਪ੍ਰਸ਼ਾਸਕੀ ਫੇਰਬਦਲ ਕੀਤਾ ਗਿਆ ਹੈ। ਸੂਬਾ ਸਰਕਾਰ ਨੇ...

Most Popular

National: SIR ਦੇ ਵਿਰੋਧ ’ਚ ਵਿਰੋਧੀ ਦਲਾਂ ਵੱਲੋਂ ਚੋਣ ਕਮਿਸ਼ਨ ਦਫ਼ਤਰ ਤੱਕ ਮਾਰਚ ਅੱਜ, ਪੁਲਿਸ ਨੇ ਵਧਾਈ ਸੁਰੱਖਿਆ

National: SIR ਦੇ ਵਿਰੋਧ ’ਚ ਵਿਰੋਧੀ ਦਲਾਂ ਵੱਲੋਂ ਚੋਣ ਕਮਿਸ਼ਨ ਦਫ਼ਤਰ ਤੱਕ ਮਾਰਚ ਅੱਜ, ਪੁਲਿਸ ਨੇ ਵਧਾਈ ਸੁਰੱਖਿਆ

by Ranjit Singh
1 month ago
0

National: SIR ਦੇ ਵਿਰੋਧ ’ਚ ਵਿਰੋਧੀ ਦਲਾਂ ਵੱਲੋਂ ਚੋਣ ਕਮਿਸ਼ਨ ਦਫ਼ਤਰ ਤੱਕ ਮਾਰਚ ਅੱਜ, ਪੁਲਿਸ ਨੇ ਵਧਾਈ ਸੁਰੱਖਿਆ ਨਵੀਂ ਦਿੱਲੀ,...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 