ਚੰਡੀਗੜ੍ਹ, 4 ਨਵੰਬਰ (ਵਿਸ਼ਵ ਵਾਰਤਾ) ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਐੱਨ.ਐੱਸ. ਰਾਜਾ ਸੁਬਰਮਣੀ ਨੇ ਬੁੱਧਵਾਰ ਨੂੰ ਅਗਨੀਵੀਰਾਂ ਦੇ ਸੇਵਾ ਕਾਰਜਕਾਲ ਵਿੱਚ 2 ਸਾਲ ਦਾ ਵਾਧਾ ਕਰਨ ਦਾ ਐਲਾਨ ਕੀਤਾ। ਅਗਨੀਵੀਰ ਹੁਣ 4 ਸਾਲ ਦੀ ਬਜਾਏ 6 ਸਾਲ ਤੱਕ ਫ਼ੌਜ ਵਿੱਚ ਨੌਕਰੀ ਕਰ ਸਕਣਗੇ।ਇਸ ਦਾ ਲਾਭ ਉਨ੍ਹਾਂ 75 ਫ਼ੀਸਦੀ ਅਗਨੀਵੀਰਾਂ ਨੂੰ ਮਿਲੇਗਾ, ਜਿਨ੍ਹਾਂ ਨੂੰ ਪਹਿਲਾਂ ਚਾਰ ਸਾਲ ਬਾਅਦ ਸੇਵਾ ਛੱਡਣੀ ਪੈਂਦੀ ਸੀ। ਮੌਜੂਦਾ ਸਮੇਂ ਵਿੱਚ, ਹਰੇਕ ਬੈਚ ਦੇ 25% ਅਗਨੀਵੀਰਾਂ ਨੂੰ ਚਾਰ ਸਾਲਾਂ ਬਾਅਦ ਯੋਗਤਾ (ਮੈਰਿਟ) ਦੇ ਆਧਾਰ ‘ਤੇ ਨਿਯਮਤ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ, ਜਦਕਿ ਬਾਕੀ 75% ਨੂੰ ਸੇਵਾ ਤੋਂ ਹਟਣਾ ਪੈਂਦਾ ਹੈ। 25% ਅਗਨੀਵੀਰਾਂ ਨੂੰ ਸਥਾਈ ਸੇਵਾ ਵਿੱਚ ਸ਼ਾਮਲ ਕਰਨ ਦੀ ਮੌਜੂਦਾ ਵਿਵਸਥਾ ਲਾਗੂ ਰਹੇਗੀ। ਬਾਕੀ 75 ਫ਼ੀਸਦੀ ਅਗਨੀਵੀਰਾਂ ਨੂੰ ਉਨ੍ਹਾਂ ਦੀ ਸਹਿਮਤੀ ਨਾਲ ਦੋ ਸਾਲ ਹੋਰ ਨੌਕਰੀ ਕਰਨ ਦਾ ਮੌਕਾ ਮਿਲੇਗਾ। ਇਸ ਦੌਰਾਨ ਉਨ੍ਹਾਂ ਨੂੰ ਵਧੀ ਹੋਈ ਤਨਖ਼ਾਹ ਅਤੇ ਭੱਤੇ ਵੀ ਦਿੱਤੇ ਜਾਣਗੇ। 6 ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਵੀ ਜਿਹੜੇ ਅਗਨੀਵੀਰ ਫ਼ੌਜ ਵਿੱਚ ਨੌਕਰੀ ਜਾਰੀ ਰੱਖਣਾ ਚਾਹੁੰਦੇ ਹਨ, ਉਨ੍ਹਾਂ ਨੂੰ ਚੋਣ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ। ਫਿਲਹਾਲ ਦੇਸ਼ ਦੀਆਂ ਤਿੰਨਾਂ ਸੈਨਾਵਾਂ ਵਿੱਚ ਕਰੀਬ 3.18 ਲੱਖ ਅਗਨੀਵੀਰ ਸੇਵਾ ਨਿਭਾਅ ਰਹੇ ਹਨ।






















