Breaking: ਪੰਜਾਬ ਨੇ 13 ਸਾਲ ਬਾਅਦ ਜਿੱਤੀ Vinoo Mankad Trophy, ਅੰਡਰ-19 ਟੀਮ ਦਾ ਸ਼ਾਨਦਾਰ ਪ੍ਰਦਰਸ਼ਨ
– ਇਤਿਹਾਸਕ ਜਿੱਤ ਤੋਂ ਬਾਅਦ ਅੱਜ ਮੋਹਾਲੀ ਹਵਾਈ ਅੱਡੇ ਪਹੁੰਚੇਗੀ ਪੰਜਾਬ ਦੀ ਟੀਮ
– ਗੁਰਮੀਤ ਸਿੰਘ ਮੀਤ ਹੇਅਰ ਕਰਨਗੇ ਸਵਾਗਤ
ਚੰਡੀਗੜ੍ਹ, 28 ਅਕਤੂਬਰ 2026 (ਵਿਸ਼ਵ ਵਾਰਤਾ): ਪੰਜਾਬ ਕ੍ਰਿਕਟ ਲਈ ਮਾਣ ਵਾਲੀ ਖ਼ਬਰ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਅੰਡਰ-19 ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਨੂ ਮਾਂਕੜ ਟਰਾਫੀ ਆਪਣੇ ਨਾਂ ਕਰ ਲਈ ਹੈ। ਪੰਜਾਬ ਨੇ 13 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇਹ ਵੱਕਾਰੀ ਖ਼ਿਤਾਬ ਜਿੱਤਿਆ ਹੈ।
ਇਸ ਇਤਿਹਾਸਕ ਜਿੱਤ ਤੋਂ ਬਾਅਦ ਪੰਜਾਬ ਦੀ ਅੰਡਰ-19 ਟੀਮ ਅੱਜ ਮੋਹਾਲੀ ਹਵਾਈ ਅੱਡੇ ਪਹੁੰਚ ਰਹੀ ਹੈ। ਟੀਮ ਦੇ ਸਵਾਗਤ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਐਸ. ਗੁਰਮੀਤ ਸਿੰਘ ਮੀਤ ਹੇਅਰ ਵਿਸ਼ੇਸ਼ ਤੌਰ ’ਤੇ ਮੌਜੂਦ ਰਹਿਣਗੇ।
ਪੰਜਾਬ ਦੀ ਇਸ ਜਿੱਤ ਨੂੰ ਸੂਬੇ ਦੀ ਨੌਜਵਾਨ ਕ੍ਰਿਕਟ ਲਈ ਅਹਿਮ ਪ੍ਰਾਪਤੀ ਮੰਨਿਆ ਜਾ ਰਿਹਾ ਹੈ। 13 ਸਾਲਾਂ ਬਾਅਦ ਮਿਲੀ ਇਸ ਸਫ਼ਲਤਾ ਨਾਲ ਖਿਡਾਰੀਆਂ ਅਤੇ ਕ੍ਰਿਕਟ ਪ੍ਰੇਮੀਆਂ ਵਿੱਚ ਖ਼ੁਸ਼ੀ ਦਾ ਮਾਹੌਲ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























