ਲੰਡਨ, 10 ਜੁਲਾਈ – ਨਿਊਜ਼ੀਲੈਂਡ ਨੇ ਭਾਰਤ ਅੱਗੇ 240 ਦੌੜਾਂ ਦਾ ਟੀਚਾ ਰੱਖਿਆ ਹੈ। ਇਸ ਤੋਂ ਪਹਿਲਾਂ ਨਿਊਜੀਲੈਂਡ ਨੇ ਅੱਜ ਆਪਣੇ ਕੱਲ ਦੇ ਸਕੋਰ 46.1 ਓਵਰਾਂ ਵਿਚ 211/5 ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਨਿਊਜੀਲੈਂਡ ਨੇ 50 ਓਵਰਾਂ ਵਿਚ 239/8 ਦੌੜਾਂ ਬਣਾਈਆਂ।
ਭਾਰਤ ਵੱਲੋਂ ਭੁਵਨੇਸ਼ਵਰ ਕੁਮਾਰ ਨੇ ਸਭ ਤੋਂ ਵੱਧ 3 ਤੇ ਬਾਕੀ ਗੇਂਦਬਾਜਾਂ ਨੇ 1-1 ਵਿਕਟ ਹਾਸਿਲ ਕੀਤੀ, ਜਦਕਿ ਰੌਸ ਟੇਲਰ ਨੂੰ ਰਵਿੰਦਰ ਜਡੇਜਾ ਨੇ 74 ਦੌੜਾਂ ਉਤੇ ਰਨ ਆਊਟ ਕੀਤਾ।