ਪ੍ਰਗਿਆਨ ਓਝਾ ਬਣੇ ਟੀਮ ਇੰਡੀਆ ਦੇ ਨਵੇਂ ਮੁੱਖ ਚੋਣਕਾਰ, BCCI ਨੇ ਕੀਤਾ ਵੱਡਾ ਐਲਾਨ
ਨਵੀ ਦਿੱਲੀ, 19 ਅਕਤੂਬਰ 2026 (ਵਿਸ਼ਵ ਵਾਰਤਾ): ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਸੋਮਵਾਰ ਨੂੰ ਇੱਕ ਵੱਡਾ ਐਲਾਨ ਕੀਤਾ ਹੈ। ਸਾਬਕਾ ਸਪਿਨਰ ਪ੍ਰਗਿਆਨ ਓਝਾ ਟੀਮ ਇੰਡੀਆ ਦੇ ਨਵੇਂ ਮੁੱਖ ਚੋਣਕਾਰ ਬਣ ਗਏ ਹਨ। ਉਹ ਅਜੀਤ ਅਗਰਕਰ ਦੀ ਜਗ੍ਹਾ ਇਹ ਜ਼ਿੰਮੇਵਾਰੀ ਸੰਭਾਲਣਗੇ।
ਅਗਰਕਰ ਦਾ ਕਾਰਜਕਾਲ ਚਾਰ ਅਕਤੂਬਰ ਨੂੰ ਸਮਾਪਤ ਹੋਇਆ ਸੀ। ਬੀ.ਸੀ.ਸੀ.ਆਈ. ਨੇ ਰਮੇਸ਼ ਪਵਾਰ ਨੂੰ ਪੁਰਸ਼ ਚੋਣ ਕਮੇਟੀ ਵਿੱਚ ਸ਼ਾਮਲ ਕੀਤਾ ਹੈ। ਓਝਾ ਸੀਨੀਆਰਤਾ (ਟੈਸਟ ਮੈਚਾਂ ਦੀ ਗਿਣਤੀ) ਦੇ ਆਧਾਰ ‘ਤੇ ਕਮੇਟੀ ਦੇ ਚੇਅਰਮੈਨ ਬਣੇ ਹਨ। ਉਨ੍ਹਾਂ ਨੇ ਭਾਰਤ ਲਈ 24 ਟੈਸਟ, 18 ਵਨਡੇ ਅਤੇ ਦੋ ਟੀ-20 ਅੰਤਰਰਾਸ਼ਟਰੀ ਮੈਚ ਖੇਡੇ। ਉਹ ਜੂਨ 2008 ਤੋਂ ਨਵੰਬਰ 2013 ਤੱਕ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਰਗਰਮ ਸਨ। ਪੁਰਸ਼ ਟੀਮ ਲਈ ਨਵੀਂ ਚੋਣ ਕਮੇਟੀ ਵਿੱਚ ਹੁਣ ਪ੍ਰਗਿਆਨ ਓਝਾ (ਚੇਅਰਮੈਨ), ਸ਼ਿਵ ਸੁੰਦਰ ਦਾਸ, ਆਰ.ਪੀ. ਸਿੰਘ, ਅਜੈ ਰਤਰਾ ਅਤੇ ਰਮੇਸ਼ ਪੋਵਾਰ ਸ਼ਾਮਲ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























