ਸਿੱਧੂ ਮੂਸੇਵਾਲਾ ਦਾ ‘ਸਾਈਨ ਟੂ ਗੌਡ’ ਸ਼ੋਅ ਮੁਲਤਵੀ
ਚੰਡੀਗੜ੍ਹ, 19 ਅਕਤੂਬਰ (ਵਿਸ਼ਵ ਵਾਰਤਾ) ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ, ਅੱਜ ਹੋਣ ਵਾਲਾ ਸਿੱਧੂ ਮੂਸੇਵਾਲਾ ਦਾ ‘ਸਾਈਨ ਟੂ ਗੌਡ’ ਸ਼ੋਅ ਰੱਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਸੰਦੇਸ਼ ਜਾਰੀ ਕਰਕੇ ਸਾਂਝੀ ਕੀਤੀ ਹੈ। ਬਲਕੌਰ ਸਿੰਘ ਨੇ ਕਿਹਾ ਕਿ ਪਲਵਿੰਦਰ ਝੋਟਾ ਉਨ੍ਹਾਂ ਲਈ ਪੁੱਤਰ ਵਾਂਗ ਸੀ ਅਤੇ ਉਸ ਦੀ ਮੌਤ ਤੋਂ ਉਹ ਬਹੁਤ ਦੁਖੀ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਨੌਜਵਾਨ ਪਲਵਿੰਦਰ ਝੋਟਾ ਦੀ ਮੌਤ ਤੋਂ ਬਾਅਦ ਹੋ ਰਹੇ ਰੋਸ ਪ੍ਰਦਰਸ਼ਨਾਂ ਦੇ ਮੱਦੇਨਜ਼ਰ, ਸਿੱਧੂ ਮੂਸੇਵਾਲਾ ਦਾ ‘ਸਾਈਨ ਟੂ ਗੌਡ’ ਟੂਰ ਫਿਲਹਾਲ ਮੁਲਤਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰੇ ਲਈ, ਮੇਰਾ ਹਲਕਾ ਮਾਨਸਾ ਅਤੇ ਮੇਰਾ ਪੰਜਾਬ ਸਭ ਤੋਂ ਪਹਿਲਾਂ ਹਨ।























