ਮਹਿੰਗੀ ਬਿਜਲੀ ਦੇ ਮੁੱਦੇ ‘ਤੇ ਬਾਦਲਾਂ ਦੀ ਡਰਾਮੇਬਾਜੀ ਦੇ ਪਾਜ ਉਧੇੜਾਂਗੇ-ਹਰਪਾਲ ਸਿੰਘ ਚੀਮਾ
ਪ੍ਰਾਈਵੇਟ ਥਰਮਲਾਂ ਅਤੇ ਸੋਲਰ ਪਲਾਂਟਾ ਨਾਲ ਹਿੱਸੇਦਾਰੀਆਂ ਰੱਖ ਕੇ ਕੀਤੇ ਗਏ ਮਹਿੰਗੇ ਸਮਝੌਤੇ
‘ਚੋਰ ਨਾਲੇ ਚਤੁਰਾਈ’ ਕਹਾਵਤ ਵਾਂਗੇ ਹਨ ਬਿਜਲੀ ‘ਤੇ ਅਕਾਲੀ ਦਲ ਦੇ ਧਰਨੇ – ਮੀਤ ਹੇਅਰ
ਚੰਡੀਗੜ, 7 ਜੁਲਾਈ 2019
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ‘ਆਪ’ ਦੇ ਬਿਜਲੀ ਮੋਰਚੇ ਦੇ ਕੋ-ਆਰਡੀਨੇਟਰ ਨੇ ਮਹਿੰਗੀ ਬਿਜਲੀ ਲਈ ਸਿੱਧਾ ਸੁਖਬੀਰ ਸਿੰਘ ਬਾਦਲ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਕਿਹਾ ਕਿ ਬਾਦਲ ਦਲ ਵੱਲੋਂ ਬਿਜਲੀ ਦੇ ਮੁੱਦੇ ‘ਤੇ ਧਰਨਿਆਂ ਦਾ ਐਲਾਨ ਨਿਰੋਲ ਸਿਆਸੀ ਸਟੰਟ ਹੈ, ‘ਆਪ’ ਲੀਡਰਸ਼ਿਪ ਇਨਾਂ ਦੀ ਇਸ ਡਰਾਮੇਬਾਜੀ ਦੇ ਮੌਕੇ ‘ਤੇ ਪਾਜ ਉਧੇੜੇਗੀ।
‘ਆਪ’ ਮੁੱਖ ਦਫਤਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਇਹ ਸ਼ੁਙ ਸ਼ਗੁਨ ਹੈ ਕਿ ਅਕਾਲੀ ਦਲ (ਬਾਦਲ) ਨੇ ਮਹਿੰਗੀ ਬਿਜਲੀ ਦੇ ਮੁੱਦੇ ‘ਤੇ ਆਪਣੀ ਪਿਛਲੀ ਸਰਕਾਰ ਦੌਰਾਨ ਖੁਦ ਹੀ ਲਗਾਈ ਅੱਗ ‘ਚ ਹੱਥ ਪਾ ਲਿਆ। ਸੁਖਬੀਰ ਸਿੰਘ ਬਾਦਲ ਅਤੇ ਉਸਦੀ ਸਮੁੱਚੀ ਪਾਰਟੀ ਨੂੰ ਲੋਕਾਂ ਸਾਹਮਣੇ ਦੱਸਣਾ ਪੳੂ ਕਿ ਉਨਾਂ ਸਸਤੀ ਬਿਜਲੀ ਪੈਦਾ ਕਰ ਰਹੇ ਸਰਕਾਰੀ ਥਰਮਲ ਪਲਾਂਟਾ ਨੂੰ ਬੰਦ ਕਰਕੇ ਪ੍ਰਾਈਵੇਟ ਥਰਮਲ ਕੰਪਨੀਆਂ ਨਾਲ ਬੇਹੱਦ ਮਹਿੰਗੇ ਅਤੇ ਮਾਰੂ ਸ਼ਰਤਾਂ ਵਾਲੇ ਬਿਜਲੀ ਖਰੀਦ ਸਮਝੌਤੇ (ਪੀਪੀਏਜ਼) ਕਿਉ ਕੀਤੇ ਸਨ? ਇਹ ਵੀ ਦੱਸਣਾ ਪੳੂ ਕਿ ਇਕ ਵੀ ਯੂਨਿਟ ਨਾ ਖਰੀਦੇ ਜਾਣ ਦੇ ਬਾਵਜੂਦ ‘ਫਿਕਸ ਚਾਰਜਿਜ’ ਦੇ ਨਾਮ ‘ਤੇ ਇਨਾਂ ਤਿੰਨ ਪ੍ਰਾਈਵੇਟ ਥਰਮਲ ਪਲਾਂਟਾ (ਤਲਵੰਡੀ ਸਾਬੋ, ਰਾਜਪੁਰਾ ਅਤੇ ਸ੍ਰੀ ਗੋਇੰਦਵਾਲ ਸਾਹਿਬ) ਨੂੰ ਸਰਕਾਰੀ ਖਾਜਨੇ ‘ਚੋਂ ਸਲਾਨਾ 2800 ਕਰੋੜ ਰੁਪਏ ਕਿਸ ਲਈ, ਕਿਸਨੇ ਅਤੇ ਕਿਉ ਬੰਨਿਆਂ ਗਿਆ?