21 ਸਤੰਬਰ ਨੂੰ ਵੁਲਵਰਹੈਂਪਟਨ ਵਿਖੇ ਹੋਵੇਗੀ 7ਵੀਂ ਯੂ.ਕੇ ਗਤਕਾ ਚੈਂਪੀਅਨਸ਼ਿਪ : ਢੇਸੀ

16
Advertisement

ਚੰਡੀਗੜ੍ਹ, 5 ਜੁਲਾਈ ਗੱਤਕਾ ਫੈਡਰੇਸ਼ਨ ਯੂ.ਕੇ. ਅਤੇ ਗੁਰੂ ਨਾਨਕ ਸਤਸੰਗ ਸਿੱਖ ਗੁਰਦੁਆਰਾ ਵੁਲਵਰਹੈਂਪਟਨ ਦੇਅਹੁਦੇਦਾਰਾਂ ਨੇ ਇਕ ਮੀਟਿੰਗ ਦੌਰਾਨ ਫੈਸਲਾ ਕੀਤਾ ਹੈ ਇਸ ਸਾਲ 21 ਸਤੰਬਰ ਸ਼ਨੀਵਾਰ ਨੂੰ ਗੁਰੂ ਨਾਨਕਸਤਸੰਗ ਸਿੱਖ ਗੁਰਦੁਆਰਾ, ਕੈਨੌਕ ਰੋਡ, ਵੁਲਵਰਹੈਂਪਟਨ ਵਿਖੇ 7ਵੀਂ ਯੂ.ਕੇ. ਗੱਤਕਾ ਚੈਂਪੀਅਨਸ਼ਿਪ-2019 ਕਰਵਾਈ ਜਾਵੇਗੀ।

ਇਸ ਸਬੰਧੀ ਬਰਤਾਨਵੀ ਸੰਸਦ ਦੇ ਅਹਾਤੇ ਵਿਚ ਗੱਤਕਾ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਸਬੰਧੀਹੋਈ ਬੈਠਕ ਤੋਂ ਬਾਅਦ ਸ: ਤਨਮਨਜੀਤ ਸਿੰਘ ਢੇਸੀ ਸੰਸਦ ਮੈ’ਬਰ ਜੋ ਕਿ ਗੱਤਕਾ ਫੈਡਰੇਸ਼ਨ ਯੂ.ਕੇ ਦੇਸੰਸਥਾਪਕ ਪ੍ਰਧਾਨ ਹਨ ਅਤੇ ਪਿੱਛਲੇ 7 ਸਾਲ ਤੋਂ ਇਹ ਸੇਵਾ ਨਿਭਾਅ ਰਹੇ ਹਨ, ਨੇ ਦੱਸਿਆ ਕਿ ਇਸਚੈਂਪੀਅਨਸ਼ਿਪ ਵਿਚ ਵੱਖ-ਵੱਖ ਸ਼ਹਿਰਾਂ ਵਿਚੋਂ ਇਕ ਦਰਜਨ ਤੋਂ ਵੱਧ ਗੱਤਕਾ ਅਖਾੜੇ ਭਾਗ ਲੈਣਗੇ। ਉਨ੍ਹਾਂ ਦੱਸਿਆਕਿ ਇਹ ਚੈਂਪੀਅਨਸ਼ਿਪ 2013 ਵਿਚ ਗ੍ਰੇਵਜੈਂਡ ਤੋਂ ਸ਼ੁਰੂ ਹੋਈ ਸੀ ਜੋ ਕਿ 2014 ਵਿਚ ਡਰਬੀ ਵਿਚ, 2015 ਵਿਚਸਾਊਥਹਾਲ, 2016 ਵਿਚ ਸਮੈਥਵਿੱਕ, 2017 ਵਿਚ ਇਲਫੋਰਡ ਅਤੇ 2018 ਵਿਚ ਸਲੋਹ ਵਿਖੇ ਹੋਈ ਸੀ।

ਸ: ਢੇਸੀ ਨੇ ਦੱਸਿਆ ਕਿ ਇਹ ਖੇਡਾਂ ਪਹਿਲੀ ਵਾਰ ਵੁਲਵਰਹੈਂਪਟਨ ਵਿਖੇ ਹੋ ਰਹੀਆਂ ਹਨ ਜਿੱਥੇ ਮੁੰਡੇਤੇ ਕੁੜੀਆਂ ਨੂੰ ਸਦੀਆਂ ਪੁਰਾਣੀ ਇਸ ਵਿਰਾਸਤੀ ਖੇਡ ਦੇ ਜੌਹਰ ਵਿਖਾਉਣ ਦਾ ਅਵਸਰ ਮਿਲੇਗਾ। ਉਨ੍ਹਾਂ ਨੇਕੈਨਨੌਕ ਰੋਡ ਗੁਰਦੁਆਰਾ ਕਮੇਟੀ ਤੋਂ ਇਲਾਵਾ ਗੱਤਕਾ ਫੈਡਰੇਸ਼ਨ ਯੁਕੇ ਦੇ ਸਕੱਤਰ ਹਰਮਨ ਸਿੰਘ ਜੌਹਲ ਦਾ ਵੀਧੰਨਵਾਦ ਕੀਤਾ ਜਿੰਨ੍ਹਾਂ ਦੀ ਟੀਮ ਵੱਲੋਂ ਇਸ ਆਯੋਜਨ ਨੂੰ ਸਫਲ ਬਣਾਉਣ ਲਈ ਯੋਗਦਾਨ ਪਾਇਆ ਜਾ ਰਿਹਾ ਹੈ।ਉਨ੍ਹਾਂ ਨੇ ਯੂ.ਕੇ. ਸਥਿਤ ਗੱਤਕਾ ਟੀਮਾਂ ਨੂੰ ਇਸ ਚੈਂਪੀਅਨਸ਼ਿਪ ਵਿਚ ਭਾਗ ਲੈਣ ਦਾ ਸੱਦਾ ਵੀ ਦਿੱਤਾ।

ਇਸ ਮੌਕੇ ਗੁਰੂ ਨਾਨਕ ਸਤਸੰਗ ਗੁਰਦੁਆਰਾ ਦੇ ਪ੍ਰਧਾਨ ਬਲਰਾਜ ਸਿੰਘ ਅਟਵਾਲ ਨੇ ਕਿਹਾ ਕਿਇਨ੍ਹਾਂ ਖੇਡਾਂ ਦੀ ਮੇਜਬਾਨੀ ਕਰਨਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਕ ਮੁਫ਼ਤਪਰਿਵਾਰਕ ਆਯੋਜਨ ਹੋਵੇਗਾ, ਜੋ ਸਭ ਲਈ ਖੁੱਲਾ ਹੋਵੇਗਾ ਅਤੇ ਇੱਥੇ ਲੰਗਰ ਵੀ ਵਰਤਾਇਆ ਜਾਵੇਗਾ। ਇਸਵਿਚ ਯੋਗਦਾਨ ਲਈ ਕੋਈ ਵੀ ਵਲੰਟੀਅਰ  ਜਾਂ ਸਥਾਨਕ ਵਪਾਰਕ ਅਦਾਰੇ ਸੰਪਾਸ਼ਰਸ਼ਿਪ ਲਈ ਉਨ੍ਹਾਂ ਨਾਲਰਾਬਤਾ ਕਰ ਸਕਦੇ ਹਨ। ਉਨ੍ਹਾਂ ਨੇ ਸਭ ਨੂੰ ਇਸ ਚੈਂਪੀਅਨਸ਼ਿਪ ਵਿਚ ਭਾਗ ਲੈਣ ਅਤੇ ਇਸ ਨੂੰ ਸਫਲ ਬਣਾਉਣਦਾ ਸੱਦਾ ਦਿੱਤਾ।

ਇਸ ਬੈਠਕ ਵਿਚ ਹੋਰਨਾਂ ਤੋਂ ਇਲਾਵਾ ਸ: ਹਰਨੇਕ ਸਿੰਘ ਮੈਰੀਪੂਰੀਆ, ਗੁਰਮੀਤ ਸਿੰਘ ਸਿੱਧੂਗੁਰਦੁਆਰਾ ਜਨਰਲ ਸਕੱਤਰ, ਹਰਮਨ ਸਿੰਘ ਜੌਹਲ ਸਕੱਤਰ, ਗੱਤਕਾ ਫੈਡਰੇਸ਼ਨ ਯੂ.ਕੇ. ਅਤੇ ਅਵਤਾਰ ਸਿੰਘਚੇਅਰਮੈਨ ਕਾਉਂਸਲ ਆਫ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਯੂ.ਕੇ ਵੀ ਹਾਜਰ ਸਨ।

ਕੈਪਸਨ

ਤਸਵੀਰ ਵਿਚ (ਖੱਬੇ ਤੋਂ ਸੱਜੇ) –ਬਲਰਾਜ ਸਿੰਘ ਅਟਵਾਲ, ਹਰਨੇਕ ਸਿੰਘ ਮੈਰੀਪੁਰੀਆ, ਗੁਰਮੀਤ ਸਿੰਘ ਸਿੱਧੂ,ਹਰਮਨ ਸਿੰਘ ਜੌਹਲ, ਤਨਮਨਜੀਤ ਸਿੰਘ ਢੇਸੀ ਐਮ.ਪੀ. ਅਤੇ ਅਵਤਾਰ ਸਿੰਘ ਬੈਠੇ ਨਜ਼ਰ ਆ ਰਹੇ ਹਨ।