ਧਰਮਿੰਦਰ ਨੇ ਆਪਣੇ ਬੇਟੇ ਸੰਨੀ ਦਿਓਲ ਨੂੰ ਐੱਮ.ਪੀ ਭਗਵੰਤ ਮਾਨ ਤੋਂ ਕੁਝ ਸਿੱਖਣ ਦੀ ਦਿੱਤੀ ਨਸੀਹਤ

Advertisement

ਚੰਡੀਗੜ੍ਹ, 4 ਜੁਲਾਈ – ਬਾਲੀਵੁੱਡ ਅਭਿਨੇਤਾ ਧਰਮਿੰਦਰ ਨੇ ਆਪਣੇ ਬੇਟੇ ਸੰਨੀ ਦਿਓਲ, ਜੋ ਹਾਲ ਹੀ ਵਿਚ ਗੁਰਦਾਸਪੁਰ ਲੋਕ ਸਭਾ ਸੀਟ ਜਿੱਤ ਕੇ ਐੱਮ.ਪੀ ਬਣੇ ਹਨ, ਨੂੰ ਨਸੀਹਤ ਦਿੱਤੀ ਹੈ ਕਿ ਉਹ ਸੰਗਰੂਰ ਤੋਂ ਐੱਮ.ਪੀ ਭਗਵੰਤ ਮਾਨ ਤੋਂ ਸਿੱਖਣ ਦੀ ਕੋਸ਼ਿਸ਼ ਕਰਨ।

ਧਰਮਿੰਦਰ ਨੇ ਸੰਨੀ ਦਿਓਲ ਦੀ ਮੁੰਬਈ ਹਵਾਈ ਅੱਡੇ ਉਤੇ ਇੱਕ ਫੋਟੋ ਉਤੇ ਟਵੀਟ ਕਰਦਿਆਂ ਕਿਹਾ ਹੈ ਕਿ ਸੰਨੀ ਮੇਰੇ ਬੇਟੇ ਸੰਗਰੂਰ ਤੋਂ ਸੰਸਦ ਮੈਂਬਰ ਮੇਰੇ ਬੇਟੇ ਸਮਾਨ ਭਗਵੰਤ ਮਾਨ ਕੋਲੋਂ ਸਿੱਖਣ ਦੀ ਕੋਸ਼ਿਸ਼ ਕਰੋ। ਭਾਰਤ ਮਾਂ ਦੀ ਸੇਵਾ ਲਈ ਕਿੰਨੀ ਕੁਰਬਾਨੀ ਕੀਤੀ ਹੈ। ਜਿਉਂਦੇ ਰਹੋ ਮਾਨ, ਬਹੁਤ ਬਹੁਤ ਮਾਣ ਹੈ ਮੈਨੂੰ ਤੁਹਾਡੇ ਉਤੇ।