Entertainment: ਬਾਲੀਵੁੱਡ ਦੀ ਇਸ ਮਸ਼ਹੂਰ ਜੋੜੀ ਦੇ ਫੇਰ ਗੂੰਜਣਗਈਆਂ ਕਿਲਕਾਰੀਆਂ
ਚੰਡੀਗੜ੍ਹ, 7 ਅਕਤੂਬਰ 2026 (ਵਿਸ਼ਵ ਵਾਰਤਾ): ਬਾਲੀਵੁੱਡ ਦੀ ਮਸ਼ਹੂਰ ਜੋੜੀ ਕਿਆਰਾ ਅਡਵਾਣੀ ਅਤੇ ਸਿਧਾਰਥ ਮਲਹੋਤਰਾ ਦੇ ਘਰ ਇੱਕ ਵਾਰ ਫਿਰ ਖੁਸ਼ੀਆਂ ਆਉਣ ਵਾਲੀਆਂ ਹਨ। ਜੁਲਾਈ 2025 ਵਿੱਚ ਆਪਣੀ ਪਹਿਲੀ ਧੀ ਦਾ ਸਵਾਗਤ ਕਰਨ ਤੋਂ ਬਾਅਦ ਹੁਣ ਇਹ ਜੋੜੀ ਦੂਜੀ ਵਾਰ ਮਾਤਾ-ਪਿਤਾ ਬਣਨ ਜਾ ਰਹੀ ਹੈ। ਦੋਵਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।
ਕਿਆਰਾ ਅਤੇ ਸਿਧਾਰਥ ਨੇ ਇੱਕ ਭਾਵੁਕ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ਵਿੱਚ ਉਨ੍ਹਾਂ ਦੀ ਪਹਿਲੀ ਧੀ ਸਰਾਇਆਹ ਦੇ ਨੰਨ੍ਹੇ ਹੱਥ ਵਿੱਚ ਇੱਕ ਛੋਟੀ ਚਿੱਟੀ ਜੁਰਾਬ ਨਜ਼ਰ ਆ ਰਹੀ ਹੈ, ਜਿਸ ਨੂੰ ਕਿਆਰਾ ਅਤੇ ਸਿਧਾਰਥ ਨੇ ਆਪਣੇ ਹੱਥਾਂ ਨਾਲ ਸਹਾਰਾ ਦਿੱਤਾ ਹੋਇਆ ਹੈ।
ਤਸਵੀਰ ਦੇ ਨਾਲ ਕਿਆਰਾ ਨੇ ਲਿਖਿਆ ਕਿ ਉਹ ਇੱਕ ਵਾਰ ਫਿਰ ਜ਼ਿੰਦਗੀ ਦੇ ਸਭ ਤੋਂ ਅਨਮੋਲ ਤੋਹਫ਼ੇ ਨਾਲ ਨਵਾਜੇ ਜਾਣ ਦੀ ਖੁਸ਼ੀ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਦਾ ਦਿਲ ਪਿਆਰ ਤੇ ਸ਼ੁਕਰਾਨੇ ਨਾਲ ਭਰਿਆ ਹੋਇਆ ਹੈ।
ਇਸ ਖੁਸ਼ਖਬਰੀ ਤੋਂ ਬਾਅਦ ਬਾਲੀਵੁੱਡ ਦੇ ਕਈ ਸਿਤਾਰਿਆਂ ਅਤੇ ਪ੍ਰਸ਼ੰਸਕਾਂ ਵੱਲੋਂ ਜੋੜੀ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਕਰਨ ਜੌਹਰ ਅਤੇ ਅਥੀਆ ਸ਼ੈੱਟੀ ਸਮੇਤ ਕਈ ਸੈਲੇਬ੍ਰਿਟੀਜ਼ ਨੇ ਵੀ ਪੋਸਟ ’ਤੇ ਪਿਆਰ ਭਰੇ ਇਮੋਜੀ ਸਾਂਝੇ ਕੀਤੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























