ਨਵੀਂ ਦਿੱਲੀ, 3 ਜੁਲਾਈ-ਭਾਰਤੀ ਕ੍ਰਿਕਟਰ ਅੰਬਾਇਤੀ ਰਾਇਡੂ ਨੇ ਅੱਜ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿਤਾ। ਕੇਵਲ 55 ਵਨਡੇ ਖੇਡਣ ਵਾਲੇ ਰਾਇਡੂ ਨੇ 3 ਸੈਂਕੜੇ ਅਤੇ 1600 ਤੋਂ ਵੱਧ ਦੌੜਾਂ ਦਾ ਯੋਗਦਾਨ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਰਾਇਡੂ ਵਿਸ਼ਵ ਕੱਪ ਵਿਚ ਜਗਾ ਨਾ ਮਿਲਣ ਤੋਂ ਨਾਰਾਜ਼ ਸੀ, ਜਿਸ ਤੋਂ ਬਾਅਦ ਉਹਨਾਂ ਨੇ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ।
ਇਸ ਦੌਰਾਨ ਆਇਸਲੈਂਡ ਦੀ ਟੀਮ ਨੇ ਉਹਨਾਂ ਨੂੰ ਆਪਣੀ ਟੀਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਆਇਸਲੈਂਡ ਦੀ ਟੀਮ ਨੇ ਕਿਹਾ ਹੈ ਕਿ ਸਾਡੇ ਦੇਸ਼ ਦੀ ਨਾਗਰਿਕਤਾ ਹਾਸਿਲ ਕਰਕੇ ਉਹ ਸਾਡੀ ਟੀਮ ਵਲੋਂ ਖੇਡ ਸਕਦੇ ਹਨ।