ਲੰਡਨ, 1 ਜੁਲਾਈ – ਕ੍ਰਿਕਟ ਵਿਸ਼ਵ ਕੱਪ ਵਿਚ ਭਾਰਤ ਨੂੰ ਉਸ ਸਮੇਂ ਇੱਕ ਹੋਰ ਝਟਕਾ ਲੱਗਾ, ਜਦੋਂ ਉਸ ਦੇ ਆਲ ਰਾਉਂਡਰ ਵਿਜੇ ਸ਼ੰਕਰ ਸੱਟ ਲੱਗਣ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ। ਇਸ ਦੌਰਾਨ ਮਯੰਕ ਅਗਰਵਾਲ ਨੂੰ ਉਸ ਦੀ ਥਾਂ ਟੀਮ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਿਖਰ ਧਵਨ ਵੀ ਸੱਟ ਲੱਗਣ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਸੀ। ਇਹਨਾਂ ਦੋਨਾਂ ਖਿਡਾਰੀਆਂ ਦੀ ਗੈਰ ਮੌਜੂਦਗੀ ਟੀਮ ਲਈ ਕਿੰਨੀ ਨੁਕਸਾਨਦਾਇਕ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।