ਆਇਸਲੈਂਡ ਦੁਨੀਆ ਦਾ ਸਭ ਤੋਂ ਸ਼ਾਂਤ ਦੇਸ਼, ਜਾਣੋ ਹੋਰ ਦੇਸ਼ਾਂ ਦੀ ਸੂਚੀ

80
Advertisement

ਨਵੀਂ ਦਿੱਲੀ, 28 ਜੂਨ – ਆਇਸਲੈਂਡ ਦੁਨੀਆ ਦਾ ਸਭ ਤੋਂ ਸ਼ਾਂਤ ਦੇਸ਼ ਹੈ। ਗਲੋਬਲ ਪੀਸ ਇੰਡੈਕਸ ਵਲੋਂ ਜਾਰੀ ਸਾਲ 2019 ਦੀ ਸੂਚੀ ਵਿਚ ਵੱਖ-ਵੱਖ ਸ਼ਾਂਤ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਆਇਸਲੈਂਡ ਨੂੰ ਪਹਿਲਾ ਸਥਾਨ ਮਿਲਿਆ ਹੈ।

ਇਸ ਸੂਚੀ ਵਿਚ ਨਿਊਜੀਲੈਂਡ ਨੂੰ ਦੂਸਰਾ, ਪੁਰਤਗਾਲ ਨੂੰ ਤੀਸਰਾ, ਆਸਟ੍ਰੀਆ ਤੇ ਡੈੱਨਮਾਰਕ ਨੂੰ ਚੌਥਾ ਤੇ ਪੰਜਵਾਂ, ਜਦਕਿ ਕੈਨੇਡਾ ਨੂੰ ਛੇਵਾਂ ਸਥਾਨ ਹਾਸਿਲ ਹੋਇਆ ਹੈ। ਸਿੰਗਾਪੁਰ ਸੱਤਵੇਂ ਤੇ ਜਾਪਾਨ ਨੌਵੇਂ ਨੰਬਰ ਉਤੇ ਹੈ। ਆਸਟ੍ਰੇਲੀਆ 13ਵੇਂ, ਇੰਗਲੈਂਡ 45ਵੇਂ ਸਥਾਨ ਉਤੇ ਹਨ।

ਭਾਰਤ ਦਾ ਇਸ ਸੂਚੀ ਵਿਚ 141ਵਾਂ ਅਤੇ ਪਾਕਿਸਤਾਨ ਦਾ ਸਥਾਨ 153ਵਾਂ ਹੈ।