ਬਾਬਾ ਸ਼ੇਖ ਫਰੀਦ ਦੇ ਆਗਮਨ ਪੁਰਬ ‘ਤੇ 23 ਸਤੰਬਰ ਨੂੰ ਫ਼ਰੀਦਕੋਟ ਜ਼ਿਲ੍ਹੇ ‘ਚ ਛੁੱਟੀ ਦਾ ਐਲਾਨ
ਚੰਡੀਗੜ੍ਹ, 21 ਸਤੰਬਰ (ਵਿਸ਼ਵ ਵਾਰਤਾ) ਜਿਲ੍ਹਾ ਮੈਜਿਸਟਰੇਟ ਫਰੀਦਕੋਟ ਰਾਹੁਲ ਚਾਬਾ ਆਈ.ਏ.ਐਸ ਵੱਲੋਂ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮੌਕੇ 23 ਸਤੰਬਰ 2026 (ਬੁੱਧਵਾਰ) ਨੂੰ ਜਿਲ੍ਹਾ ਫ਼ਰੀਦਕੋਟ ਵਿੱਚ ਸਮੂਹ ਸਰਕਾਰੀ ਦਫਤਰਾਂ, ਸਿੱਖਿਆ ਸੰਸਥਾਵਾਂ, ਸੇਵਾ ਕੇਂਦਰ, ਫਰਦ ਕੇਂਦਰ ਆਦਿ (ਬੈਂਕਿੰਗ ਸੈਕਟਰ ਤੋਂ ਬਿਨਾਂ) ਵਿੱਚ ਲੋਕਲ ਛੁੱਟੀ ਘੋਸ਼ਿਤ ਕੀਤੀ ਗਈ ਹੈ।

ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਜੇਕਰ ਮਿਤੀ 23-9-26 (ਦਿਨ ਬੁੱਧਵਾਰ) ਲਈ ਕਿਸੇ ਵਿਦਿਅਕ ਅਦਾਰੇ ਵਿੱਚ ਪਹਿਲਾਂ ਤੋਂ ਹੀ ਪ੍ਰੀਖਿਆ ਨਿਰਧਾਰਿਤ ਕੀਤੀ ਗਈ ਹੋਵੇ ਤਾਂ ਉਨ੍ਹਾਂ ਪ੍ਰੀਖਿਆ ਕੇਂਦਰਾਂ/ਅਦਾਰਿਆਂ ਤੇ ਇਹ ਹੁਕਮ ਲਾਗੂ ਨਹੀਂ ਹੋਵੇਗਾ।























