Asian Games: ਭਾਰਤੀ ਮਹਿਲਾ ਟੀਮ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ‘ਚ ਪਹੁੰਚੀ: ਜਾਪਾਨ ਨੂੰ ਹਰਾਇਆ
ਚੰਡੀਗੜ੍ਹ, 18 ਸਤੰਬਰ (ਵਿਸ਼ਵ ਵਾਰਤਾ) – ਭਾਰਤੀ ਮਹਿਲਾ ਟੀਮ 2026 ਏਸ਼ੀਆਈ ਖੇਡਾਂ ਦੇ ਕੁਆਰਟਰ ਫਾਈਨਲ ਵਿੱਚ ਜਾਪਾਨ ਨੂੰ 8 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਅੱਜ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਜਾਪਾਨ ਦੀ ਟੀਮ 19.5 ਓਵਰਾਂ ਵਿੱਚ ਸਿਰਫ 57 ਦੌੜਾਂ ‘ਤੇ ਆਲ ਆਊਟ ਹੋ ਗਈ।
58 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਨੇ ਸ਼ੇਫਾਲੀ ਵਰਮਾ ਦੀਆਂ ਨਾਬਾਦ 40 ਦੌੜਾਂ ਦੀ ਮਦਦ ਨਾਲ, ਭਾਰਤ ਨੇ 4.2 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਪ੍ਰਾਪਤ ਕਰ ਲਿਆ। ਭਾਰਤ ਲਈ, ਸ਼੍ਰੀ ਚਰਨੀ ਨੇ 4 ਵਿਕਟਾਂ ਲਈਆਂ। ਸ਼ੇਫਾਲੀ ਵਰਮਾ ਨੇ 2 ਵਿਕਟਾਂ ਲਈਆਂ, ਅਤੇ ਦੀਪਤੀ ਸ਼ਰਮਾ ਅਤੇ ਸ਼੍ਰੇਯੰਕਾ ਪਾਟਿਲ ਨੇ 1-1 ਵਿਕਟ ਲਈ। ਦੋ ਜਾਪਾਨੀ ਬੱਲੇਬਾਜ਼ ਰਨ ਆਊਟ ਹੋਈਆਂ।
ਭਾਰਤ 2023 ਏਸ਼ੀਆਈ ਖੇਡਾਂ ਦਾ ਮੌਜੂਦਾ ਚੈਂਪੀਅਨ ਹੈ। ਟੀਮ ਨੇ 2023 ਵਿੱਚ ਸੋਨ ਤਗਮਾ ਜਿੱਤਿਆ ਸੀ। ਟੀਮ ਨੇ ਹਾਲ ਹੀ ਵਿੱਚ 8ਵੀਂ ਵਾਰ ਮਹਿਲਾ ਏਸ਼ੀਆ ਕੱਪ ਦਾ ਖਿਤਾਬ ਜਿੱਤ ਕੇ ਏਸ਼ੀਆਈ ਖੇਡਾਂ ‘ਚ ਭਾਗ ਲੈਣ ਆਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















