Women’s Asia Cup: ਪਹਿਲਾ ਸੈਮੀਫਾਈਨਲ ਮੁਕਾਬਲਾ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਜਾਰੀ
ਭਾਰਤ ਨੇ ਗਵਾਈਆਂ 2 ਵਿਕਟਾਂ ; ਸ਼ੈਫਾਲੀ ਵਰਮਾ ਅਤੇ ਹਰਮਨਪ੍ਰੀਤ ਕੌਰ ਕ੍ਰੀਜ਼ ‘ਤੇ
ਜਾਣੋ ਲਾਈਵ ਸਕੋਰ
ਚੰਡੀਗੜ੍ਹ, 10 ਸਤੰਬਰ (ਵਿਸ਼ਵ ਵਾਰਤਾ) ਮਹਿਲਾ ਟੀ-20 ਏਸ਼ੀਆ ਕੱਪ ਦੇ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਅਤੇ ਬੰਗਲਾਦੇਸ਼ ਆਹਮੋ-ਸਾਹਮਣੇ ਹਨ। ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਨੇ 11.4 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ‘ਤੇ 74 ਦੌੜਾਂ ਬਣਾ ਲਈਆਂ ਹਨ। ਸ਼ੈਫਾਲੀ ਵਰਮਾ ਅਤੇ ਪ੍ਰਤਿਕਾ ਰਾਵਲ ਨੇ ਦੂਜੀ ਵਿਕਟ ਲਈ 50 ਦੌੜਾਂ ਦੀ ਸਾਂਝੇਦਾਰੀ ਕੀਤੀ। ਪ੍ਰਤਿਕਾ ਰਾਵਲ 20 ਦੌੜਾਂ ਬਣਾ ਕੇ ਆਊਟ ਹੋ ਗਈ, ਉਸ ਨੂੰ ਰਾਬੇਆ ਖਾਨ ਦੀ ਗੇਂਦ ‘ਤੇ ਦਿਲਾਰਾ ਅਖਤਰ ਨੇ ਕੈਚ ਕੀਤਾ।
ਸ਼ੈਫਾਲੀ ਵਰਮਾ 47 ਦੌੜਾਂ ‘ਤੇ ਨਾਬਾਦ ਖੇਡ ਰਹੀ ਹੈ। ਪ੍ਰਤਿਕਾ ਦੇ ਆਊਟ ਹੋਣ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਕ੍ਰੀਜ਼ ‘ਤੇ ਆਈ ਹੈ। ਇਸ ਤੋਂ ਪਹਿਲਾਂ, ਸਮ੍ਰਿਤੀ ਮੰਧਾਨਾ 5 ਗੇਂਦਾਂ ਵਿੱਚ 2 ਦੌੜਾਂ ਬਣਾ ਕੇ ਆਊਟ ਹੋ ਗਈ।
ਦੱਸ ਦਈਏ ਕਿ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਇੱਕ ਵੀ ਮੈਚ ਨਹੀਂ ਹਾਰਿਆ ਹੈ। ਬੰਗਲਾਦੇਸ਼ ਨੇ ਯੂਏਈ (UAE) ਨੂੰ 34 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਸੀ।























