ਭਾਰਤ-ਪਾਕਿਸਤਾਨ ਮੈਚ ‘ਚ ਬਾਰਿਸ਼ ਪਾ ਸਕਦੀ ਹੈ ਵਿਘਨ

24
Advertisement

ਟ੍ਰੈਂਟ ਬ੍ਰਿਜ, 14 ਜੂਨ – ਵਿਸ਼ਵ ਕੱਪ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਐਤਵਾਰ ਨੂੰ ਵੱਡਾ ਮੁਕਾਬਲਾ ਹੋਣ ਜਾ ਰਿਹਾ ਹੈ। ਕਰੋੜਾਂ ਕ੍ਰਿਕਟ ਪ੍ਰੇਮੀਆਂ ਨੂੰ ਇਸ ਮੈਚ ਦਾ ਬੜੀ ਬੇਸਬਰੀ ਦੇ ਨਾਲ ਇੰਤਜਾਰ ਹੈ, ਪਰ ਇਸ ਮੈਚ ਦੌਰਾਨ ਮੀਂਹ ਵਿਘਨ ਪਾ ਸਕਦਾ ਹੈ।

ਬੀਸੀਸੀਆਈ ਦਾ ਕਹਿਣਾ ਹੈ ਕਿ ਟ੍ਰੈਂਟ ਬ੍ਰਿਜ ਵਿਖੇ ਹੋਣ ਵਾਲੇ ਇਸ ਮੈਚ ਦੌਰਾਨ ਹਲਕੀ ਬਾਰਿਸ਼ ਅਤੇ ਤੇਜ ਹਵਾਵਾਂ ਚੱਲ ਸਕਦੀਆਂ ਹਨ, ਜਿਸ ਕਾਰਨ ਇਹ ਮੈਚ ਪ੍ਰਭਾਵਿਤ ਰਹਿ ਸਕਦਾ ਹੈ।

ਦੱਸਣਯੋਗ ਹੈ ਕਿ ਭਾਰਤ ਤੇ ਨਿਊਜੀਲੈਂਡ ਵਿਚਾਲੇ ਕੱਲ੍ਹ ਹੋਣ ਵਾਲੇ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ, ਜਦਕਿ ਪਾਕਿਸਤਾਨੀ ਟੀਮ ਦਾ ਇੱਕ ਮੈਚ ਵੀ ਮੀਂਹ ਦੀ ਭੇਂਟ ਚੜ੍ਹ ਚੁੱਕਾ ਹੈ। ਅਜਿਹੇ ਵਿਚ ਦੇਖਣਾ ਹੋਵੇਗਾ ਕਿ ਇਸ ਮੈਚ ਦੌਰਾਨ ਮੌਸਮ ਕਿਹੋ ਜਿਹਾ ਰਹੇਗਾ।