7 ਨਵੰਬਰ ਤੱਕ ਨਹੀਂ ਵੱਜਣਗੀਆਂ ਲੱਖਾਂ ਕੁਆਰਿਆਂ ਦੀਆਂ ਸ਼ਹਿਨਾਈਆਂ

192
Advertisement


ਚੰਡੀਗੜ੍ਹ/ਜੈਤੋ, 9 ਅਕਤੂਬਰ (ਰਘੂਨੰਦਨ ਪਰਾਸ਼ਰ) : ਉੱਘੇ ਜੋਤਸ਼ੀ ਅਚਾਰੀਆ ਸਵ. ਪੰਡਿਤ ਕਲਿਆਣ ਸਰੂਪ ਸ਼ਾਸਤਰੀ ਵਿਦਿਆਲੰਕਾਰ ਦੇ ਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਨੇ ਦੱਸਿਆ ਹੈ ਕਿ 11 ਅਕਤੂਬਰ ਨੂੰ ਗੁਰੂ ਅਸਤ ਹੋਣ ਜਾ ਰਿਹਾ ਹੈ, ਜੋ ਕਿ 7 ਨਵੰਬਰ ਤੱਕ ਜਾਰੀ ਰਹੇਗਾ, ਜਿਸ ਕਰਕੇ ਦੇਸ਼ ਭਰ ਦੇ ਸਨਾਤਨ ਧਰਮ ਦੇ ਲੋਕ ਆਪਣੇ ਬੱਚਿਆਂ ਦੇ ਵਿਆਹ ਨਹੀਂ ਕਰ ਸਕਣਗੇ ਕਿਉਂਕਿ ਹਿੰਦੂ ਧਰਮ ਦੀ ਕਿਤਾਬ ਮਹੂਰਤ ਚਿੰਤਾਮਣੀ ਵਿਚ ਲਿਖਿਆ ਹੈ ਕਿ ਗੁਰੂ, ਸ਼ੁੱਕਰ ਅਸਤ ਅਤੇ ਬਾਲ ਹੋਣ ਅਰਥਾਤ ਤਾਰਾ ਡੁੱਬਿਆ ਹੋਵੇ, ਉਸ ਸਮੇਂ ਵਿਆਹ, ਮੁੰਡਨ, ਪਹਿਲੀ ਵਾਰ ਕਿਸੇ ਦੇਵਤਾ ਜਾਂ ਤੀਰਥ ਦੇ ਦਰਸ਼ਨ, ਰਾਜ ਅਭਿਸ਼ੇਕ, ਯਾਤਰਾ, ਨਵਾਂ ਮਕਾਨ, ਖੂਹ, ਤਲਾਬ, ਨਵੀਂ ਮੂਰਤੀ ਦੀ ਸਥਾਪਨਾ ਆਦਿ ਨਹੀਂ ਕਰਨੀ ਚਾਹੀਦੀ ਕਿਉਂਕਿ ਹਿੰਦੂ ਸ਼ਾਸਤਰਾਂ ਅਨੁਸਾਰ ਨਿਸੇਧ ਹੈ|
ਪੰਡਿਤ ਸ਼ਿਵ ਕੁਮਾਰ ਸ਼ਰਮਾ ਅਨੁਸਾਰ ਗੁਰੂ ਅਸਤ ਹੋਣ ਨਾਲ 7 ਨਵੰਬਰ ਤੱਕ ਨਾ ਹੋਣਗੇ ਵਿਆਹ ਤੇ ਨਾ ਵੱਜਣਗੀਆਂ ਲੱਖਾਂ ਕੁਆਰਿਆਂ ਦੀਆਂ ਸ਼ਹਿਨਾਈਆਂ| ਲਗਪਗ ਇਕ ਮਹੀਨੇ ਤੱਕ ਲੱਖਾਂ ਕੁਆਰਿਆਂ ਨੂੰ ਆਪਣੇ ਵਿਆਹ ਲਈ ਉਡੀਕ ਕਰਨੀ ਪਵੇਗੀ ਕਿਉਂਕਿ ਹਿੰਦੂ ਸਨਾਤਨ ਧਰਮ ਦੇ ਲੋਕ ਆਪਣੇ ਬੱਚਿਆਂ ਦੇ ਵਿਆਹ ਸ਼ੁੱਭ ਮਹੂਰਤ ਵਿਚ ਹੀ ਕਰਨ ਵਿਚ ਵਿਸ਼ਵਾਸ ਰੱਖਦੇ ਹਨ|